ਹਰਿਆਣਾ ਦੇ ਪੰਚਕੂਲਾ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਸਕੂਲ ਦੀ ਮਿੰਨੀ ਵੈਨ ਪਲਟ ਗਈ। ਜਿਸ ਵਿੱਚ ਕਈ ਬੱਚੇ ਜ਼ਖਮੀ ਹੋਏ ਹਨ। ਇਹ ਹਾਦਸਾ ਸੈਕਟਰ 25 ਥਾਣੇ ਦੇ ਕੋਲ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ 8 ਵਿਦਿਆਰਥੀ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕ ਤੁਰੰਤ ਇਕੱਠੇ ਹੋ ਗਏ। ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ।
ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਬਾਹਰ
ਪੁਲਸ ਨੇ ਲੋਕਾਂ ਦੀ ਮਦਦ ਨਾਲ ਵੈਨ 'ਚ ਫਸੇ ਬੱਚਿਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਸਕੂਲ ਵੈਨ ਇੰਨੀ ਬੁਰੀ ਤਰ੍ਹਾਂ ਪਲਟ ਗਈ ਕਿ ਚਾਰੇ ਟਾਇਰ ਉੱਪਰ ਵੱਲ 'ਤੇ ਛੱਤ ਜ਼ਮੀਨ ਨਾਲ ਲੱਗੀ ਸੀ | ਹਾਦਸੇ ਤੋਂ ਬਾਅਦ ਬੱਚੇ ਬੁਰੀ ਤਰ੍ਹਾਂ ਡਰ ਗਏ |
ਹਾਦਸੇ 'ਚ 4 ਬੱਚਿਆਂ ਦੇ ਮੂੰਹ, ਹੱਥ ਅਤੇ ਪੈਰ 'ਤੇ ਸੱਟਾਂ ਲੱਗੀਆਂ ਹਨ। ਜ਼ਖ਼ਮੀ ਬੱਚਿਆਂ ਵਿੱਚੋਂ ਦੋ ਨੂੰ ਓਜਸ ਹਸਪਤਾਲ, ਇੱਕ ਨੂੰ ਡਿਸਪੈਂਸਰੀ ਅਤੇ ਇੱਕ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ|
ਪੁਲਿਸ ਕਰ ਰਹੀ ਹੈ ਜਾਂਚ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ । ਫਿਲਹਾਲ ਪੁਲਸ ਜਾਂਚ ਕਰ ਰਹੀ ਹੈ, ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬੱਚਿਆਂ ਦੇ ਰਿਸ਼ਤੇਦਾਰ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਹਨ।A