ਹਰਿਆਣਾ ਦੇ ਸੋਨੀਪਤ 'ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਸੀ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਵੇਰੇ ਕਰੀਬ 4 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਦਾ ਕੇਂਦਰ
ਇਸ ਭੂਚਾਲ ਦਾ ਕੇਂਦਰ ਸੋਨੀਪਤ ਦੇ ਗਨੌਰ ਦੇ ਪਿੰਡ ਖੇੜੀ ਗੁਰਜਰ ਨੇੜੇ ਸੀ। ਧਰਤੀ ਵਿੱਚ ਇਸਦੀ ਡੂੰਘਾਈ 5.0 ਕਿਲੋਮੀਟਰ ਸੀ। ਭੂਚਾਲ 'ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਅਸਾਮ 'ਚ ਵੀ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਜਦੋਂ ਕਿ ਦੂਜੇ ਭੂਚਾਲ ਦਾ ਕੇਂਦਰ ਅਸਾਮ ਦੇ ਦਾਰੰਗ ਵਿੱਚ ਜ਼ਮੀਨ ਤੋਂ 22 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਦਾਰੰਗ 'ਚ ਸਵੇਰੇ 7:36 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਵੀ ਰਿਕਟਰ ਪੈਮਾਨੇ 'ਤੇ ਤਿੰਨ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਭੂਚਾਲ 'ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।