ਫਰੀਦਕੋਟ ਕੋਟਕਪੂਰਾ ਰੋਡ ’ਤੇ ਵੱਡਾ ਸੜਕ ਹਾਦਸਾ ਵਾਪਰਿਆ| ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸੰਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ|ਇਸ ਦੌਰਾਨ ਇੱਕ ਦਰੱਖਤ ਉਨਾਂ ਦੀ ਚੱਲਦੀ ਕਾਰ ਤੇ ਡਿੱਗ ਗਿਆ | ਜਿਸ ਕਾਰਨ ਇਕ 13 ਕੁ ਸਾਲਾ ਵਿਦਿਆਰਥਣ ਦੀ ਮੌਤ ਹੋ ਗਈ 4 ਲੋਕ ਗੰਭੀਰ ਜਖਮੀਂ ਹੋ ਗਏ।
ਵਜੀਫੇ ਲਈ ਟੈਸਟ ਦੇਣ ਜਾ ਰਹੇ ਸੀ ਫਰੀਦਕੋਟ
ਜਾਣਕਾਰੀ ਅਨੁਸਾਰ ਇੱਕ ਪਰਿਵਾਰ ਆਪਣੀ ਬੱਚੀ ਦਾ ਜੀਫੇ ਲਈ ਹੋਣ ਵਾਲਾ ਟੈਸਟ ਦੇਣ ਆ ਰਹੇ ਸੀ ਫਰੀਦਕੋਟ | ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਉਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾ ਸੀ।ਉਨਾਂ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਬਿਠਾ ਲਿਆ | ਫਰੀਦਕੋਟ ਰੋਡ ਦੇ ਇਕ ਦਰੱਖਤ ਉਨ੍ਹਾਂ ਦੀ ਚਲਦੀ ਕਾਰ ’ਤੇ ਡਿੱਗ ਗਿਆ ਜਿਸ ਕਾਰਨ ਕਾਰ ਵਿੱਚ ਸਵਾਰ 5 ਲੋਕ ਗੰਭੀਰ ਜਖਮੀ ਹੋ ਗਏ ਜਿੰਨਾਂ ਨੂੰ ਸੜਕ ਸੁੱਰਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਜਿਥੇ 13 ਸਾਲਾ ਸਹਿਜਪ੍ਰੀਤ ਕੌਰ ਨੇ ਦਮ ਤੋੜ ਦਿੱਤਾ | ਜਦਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ ।
ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |