ਮਨੀਮਹੇਸ਼ ਜਾ ਰਹੇ ਜਲੰਧਰ ਦੇ ਨੌਜਵਾਨਾਂ ਦੀ ਕਾਰ 100 ਫੁੱਟ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦੱਸ ਦੇਈਏ ਕਿ ਬੀਤੇ ਦਿਨ ਵੀ ਦਿੱਲੀ ਦੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਸੀ।
45 ਸਾਲਾ ਵਿਅਕਤੀ ਦੀ ਹੋਈ ਮੌਤ
ਇਸ ਹਾਦਸੇ 'ਚ ਮ੍ਰਿਤਕ ਦੀ ਪਛਾਣ 45 ਸਾਲਾ ਸੰਦੀਪ ਕੁਮਾਰ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਕਰਨ 36, ਰਾਹੁਲ 32 ਅਤੇ ਸੰਦੀਪ 40 ਵਾਸੀ ਫਿਲੌਰ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ 100 ਫੁੱਟ ਡੂੰਘੀ ਖੱਡ ਵਿੱਚ ਡਿੱਗੀ
ਜਾਣਕਾਰੀ ਮੁਤਾਬਕ ਚਾਰੇ ਨੌਜਵਾਨ ਮਨੀਮਹੇਸ਼ ਜਾ ਰਹੇ ਸਨ ਕਿ ਰਸਤੇ 'ਚ ਅਚਾਨਕ ਕਾਰ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ।
ਯਾਤਰਾ 11 ਸਤੰਬਰ ਨੂੰ ਸਮਾਪਤ ਹੋਵੇਗੀ
ਮਨੀਮਹੇਸ਼ ਦੀ ਯਾਤਰਾ ਅਧਿਕਾਰਤ ਤੌਰ 'ਤੇ 26 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਵਾਰ 26 ਅਗਸਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸਵੇਰੇ 3:40 ਵਜੇ ਧਾਰਮਿਕ ਯਾਤਰਾ 'ਚ ਛੋਟਾ ਸ਼ਾਹੀ ਸਮਾਗਮ ਸ਼ੁਰੂ ਹੋਵੇਗਾ, ਜੋ ਰਾਤ 2:20 ਵਜੇ ਤੱਕ ਜਾਰੀ ਰਹੇਗਾ | ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਵ ਭਗਤ ਡਲ ਵਿੱਚ ਇਸ਼ਨਾਨ ਕਰਨਗੇ। ਇਸ ਦੇ ਨਾਲ ਹੀ ਰਾਧਾ ਅਸ਼ਟਮੀ ਦੇ ਮੌਕੇ ਯਾਨੀ 11 ਸਤੰਬਰ ਨੂੰ ਸ਼ਾਹੀ ਇਸ਼ਨਾਨ ਹੋਵੇਗਾ।
ਹੈਲੀ ਟੈਕਸੀ ਸੇਵਾ ਵੀ ਸ਼ੁਰੂ
ਇਸ ਵਾਰ ਇਸ ਯਾਤਰਾ ਦੌਰਾਨ ਹੈਲੀ ਟੈਕਸੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਬਚਾਅ ਲਈ NDRF ਤੇ SDRF ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਪਰਬਤਾਰੋਹੀ ਅਤੇ ਰਾਹਤ ਕੈਂਪ ਵੀ ਲਗਾਏ ਗਏ ਹਨ।