ਜਲੰਧਰ ਬੱਸ ਸਟੈਂਡ 'ਤੇ ਔਰਤ ਨੇ ਵਿਅਕਤੀ 'ਤੇ ਛੇੜਛਾੜ ਦੇ ਦੋਸ਼ ਲਗਾਏ। ਇਸ ਸਬੰਧੀ ਦੇਰ ਰਾਤ ਬੱਸ ਸਟੈਂਡ ’ਤੇ ਭਾਰੀ ਹੰਗਾਮਾ ਹੋਇਆ। ਵਿਅਕਤੀ ਨੇ ਔਰਤ 'ਤੇ ਸ਼ਰਾਬੀ ਹੋਣ ਅਤੇ ਦੇਹ ਵਪਾਰ ਦਾ ਦੋਸ਼ ਲਗਾਇਆ ਸੀ। ਜਿਸ ਕਾਰਨ ਬੱਸ ਸਟੈਂਡ 'ਤੇ ਕਾਫੀ ਦੇਰ ਤੱਕ ਹੰਗਾਮਾ ਹੋਇਆ।
ਲੜਕਿਆਂ ਨੂੰ ਗਾਲਾਂ ਕੱਢਣ ਤੇ ਪੱਥਰ ਮਾਰਨ ਦੇ ਦੋਸ਼
ਇੰਦਰਜੀਤ ਨੇ ਦੱਸਿਆ ਕਿ ਉਹ ਰਾਤ ਨੂੰ ਬੱਸ ਸਟੈਂਡ ਨੇੜੇ ਰੋਟੀ ਖਰੀਦਣ ਗਿਆ ਸੀ। ਇਸ ਦੌਰਾਨ ਔਰਤ ਨੇ ਬਾਹਰੋਂ ਆਏ ਲੜਕਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਲੜਕਿਆਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਨਸ਼ੇ 'ਚ ਸੀ ਅਤੇ ਦੇਹ ਵਪਾਰ ਦੇ ਧੰਦਾ ਦੀ ਡੀਲ ਕਰ ਰਹੀ ਸੀ। ਔਰਤ ਨੌਜਵਾਨਾਂ ਦੇ ਪਿਛੇ ਪਈ ਹੋਈ ਸੀ ਕਿ ਉਹ ਉਨ੍ਹਾਂ ਨਾਲ ਮੁਫ਼ਤ ਵਿਚ ਸੌਂਵੇਗੀ, ਪਰ ਬਦਲੇ ਵਿਚ ਉਸ ਨੂੰ ਚਿੱਟਾ (ਨਸ਼ਾ) ਦੀਵਾ ਦੇਣ | ਔਰਤ ਨੇ ਉਨ੍ਹਾਂ 'ਤੇ ਪੱਥਰ ਵੀ ਸੁੱਟੇ|
ਮੇਰੇ ਨਾਲ ਛੇੜਛਾੜ ਕੀਤੀ ਗਈ - ਔਰਤ
ਔਰਤ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਮੈਂ ਬੱਸ ਲੈਣ ਲਈ ਜਲੰਧਰ ਬੱਸ ਸਟੈਂਡ ਆਈ ਸੀ ਪਰ ਇੱਥੇ ਮੇਰੇ ਨਾਲ ਛੇੜਛਾੜ ਕੀਤੀ ਗਈ। ਕਾਫੀ ਦੇਰ ਤੱਕ ਜਾਰੀ ਹੰਗਾਮੇ ਦੀ ਸੂਚਨਾ ਬੱਸ ਸਟੈਂਡ ਪੁਲਸ ਚੌਕੀ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ।