ਖ਼ਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਦੇ ਵਾਹਗਾ ਬਾਰਡਰ ਉਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ਵਿੱਚ ਮੌਸਮ ਵਿੱਚ ਆਈ ਤਬਦੀਲੀ ਨੂੰ ਦੇਖਦੇ ਹੋਏ ਬੀਐਸਐਫ ਅਧਿਕਾਰੀਆਂ ਵਲੋਂ ਇਹ ਫੈਸਲਾ ਲਿਆ ਗਿਆ ਹੈ।
ਹੁਣ ਸ਼ਾਮ 6 ਵਜੇ ਹੋਇਆ ਕਰੇਗੀ ਪਰੇਡ
ਪਰੇਡ ਦਾ ਸਮਾਂ ਹੁਣ ਸ਼ਾਮ 6.30 ਵਜੇ ਦੀ ਬਜਾਏ ਸ਼ਾਮ 6 ਵਜੇ ਕਰ ਦਿੱਤਾ ਗਿਆ ਹੈ ਅਤੇ ਪਰੇਡ ਸ਼ਾਮ 6.30 ਵਜੇ ਤੱਕ ਹੋਇਆ ਕਰੇਗੀ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਦੇ ਅਟਾਰੀ ਬਾਰਡਰ ਉਤੇ ਭਾਰੀ ਗਿਣਤੀ ਵਿਚ ਸੈਲਾਨੀ ਪਰੇਡ ਦੇਖਣ ਪਹੁੰਚਦੇ ਹਨ।
ਇਹ ਫੈਸਲਾ ਸੈਲਾਨੀਆਂ ਲਈ ਬਹੁਤ ਸੁਵਿਧਾਜਨਕ ਹੋਵੇਗਾ
ਇਹ ਫੈਸਲਾ ਸੈਲਾਨੀਆਂ ਲਈ ਬਹੁਤ ਸੁਵਿਧਾਜਨਕ ਹੋਵੇਗਾ, ਕਿਉਂਕਿ ਸਮਾਰੋਹ ਦਾ ਸਮਾਂ ਅੱਧਾ ਘੰਟਾ ਪਹਿਲਾਂ ਕਰ ਦਿੱਤਾ ਗਿਆ ਹੈ। ਪਹਿਲਾਂ ਪਰੇਡ ਸ਼ਾਮ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਹੁੰਦੀ ਸੀ।