ਮੋਗਾ ਦੇ ਨਿਹਾਲ ਸਿੰਘ ਵਾਲਾ 'ਚ ਇਕ ਸ਼ਾਤਰ ਵਿਅਕਤੀ ਨੇ ਬਜ਼ੁਰਗ ਵਿਅਕਤੀ ਦੀ ਮਦਦ ਕਰਨ ਬਹਾਨੇ ਏ ਟੀ ਐੱਮ ਕਾਰਡ ਬਦਲ ਕੇ ਠੱਗੀ ਮਾਰੀ। ਪੀੜਤ ਪਿੰਡ ਧੂਰਕੋਟ ਦਾ ਰਹਿਣ ਵਾਲਾ ਹੈ, ਜੋ ਨਿਹਾਲ ਸਿੰਘ ਵਾਲਾ ਦੇ ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਣ ਲਈ ਗਿਆ ਸੀ ਪਰ ਉਥੇ ਖੜ੍ਹੇ ਇਕ ਸ਼ਾਤਰ ਵਿਅਕਤੀ ਨੇ ਏਟੀਐਮ ਕਾਰਡ ਧੋਖੇ ਨਾਲ ਬਦਲ ਲਿਆ ਤੇ ਵੱਖ-ਵੱਖ ਥਾਵਾਂ ਤੋ ਏਟੀਐਮ ਰਾਹੀਂ 90 ਹਜ਼ਾਰ ਰੁਪਏ ਕਢਵਾ ਲਏ।
ਮਦਦ ਕਰਨ ਦੇ ਬਹਾਨੇ ਲਾਇਆ ਚੂਨਾ
ਉਸ ਬਜ਼ੁਰਗ ਨੂੰ ਘਰ ਪਹੁੰਚਣ ਉਤੇ ਪਤਾ ਲੱਗਾ ਕਿ ਉਸ ਦੇ ਏਟੀਐਮ ਰਾਹੀਂ ਪੈਸੇ ਕਢਵਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੇ ਸਾਈਬਰ ਕ੍ਰਾਈਮ ਦੇ ਹੈਲਪ ਲਾਈਨ ਨੰਬਰ 1930 ਉਤੇ ਸ਼ਿਕਾਇਤ ਦਰਜ ਕਰਵਾਈ ਅਤੇ ਨਾਲ ਹੀ ਬੈਂਕ ਦੀ ਰਿਪੋਰਟ ਵੀ ਸਾਇਬਰ ਕ੍ਰਾਈਮ ਬਰਾਂਚ ਨੂੰ ਦਿੱਤੀ। ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਸ਼ਾਤਰ ਨੌਜਵਾਨ ਮਦਦ ਕਰਨ ਦੇ ਬਹਾਨੇ ਬਜ਼ੁਰਗ ਨੂੰ ਚੂਨਾ ਲਗਾ ਕੇ ਚੱਲਦਾ ਬਣਿਆ।
ਧੋਖੇ ਨਾਲ ਬਦਲਾਇਆ ਏਟੀਐੱਮ ਕਾਰਡ
ਪਹਿਲਾਂ ਨੌਜਵਾਨ ਨੇ ਦੋ ਵਾਰ ਬਜ਼ੁਰਗ ਦਾ ਏਟੀਐਮ ਫੜ ਕੇ ਪੈਸੇ ਕਡਵਾ ਕੇ ਦਿੱਤੇ ਪਰ ਤੀਜੀ ਵਾਰ ਉਕਤ ਨੇ ਏਟੀਐਮ ਕਾਰਡ ਧੋਖੇ ਨਾਲ ਬਦਲਾਅ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।