ਆਸਾਮ 'ਚ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਦੋਸ਼ੀ ਦੀ ਹੋਈ ਮੌਤ, ਕ੍ਰਾਈਮ ਸੀਨ ਰਿਕਰੇਟ ਕਰਨ ਲਈ ਲਿਜਾ ਰਹੀ ਸੀ ਪੁਲਸ
ਅਸਾਮ ਦੇ ਨਗਾਓਂ 'ਚ 14 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਮੁੱਖ ਦੋਸ਼ੀ ਤਫਜੁਲ ਇਸਲਾਮ ਦੀ ਮੌਤ ਹੋ ਗਈ ਹੈ। ਮੁਲਜ਼ਮ ਨੇ ਪੁਲਸ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਛੱਪੜ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਡੁੱਬਣ ਕਾਰਨ ਉਸਦੀ ਮੌਤ ਹੋ ਗਈ।
ਨਗਾਓਂ ਦੇ ਐਸਪੀ ਸਵਪਨਿਲ ਡੇਕਾ ਨੇ ਦੱਸਿਆ ਕਿ ਦੋਸ਼ੀ ਤਫਜੁਲ ਇਸਲਾਮ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਅੱਜ ਤੜਕੇ 3.30 ਵਜੇ ਘਟਨਾ ਵਾਲੀ ਥਾਂ 'ਤੇ ਕ੍ਰਾਈਮ ਸੀਨ ਰਿਕਰੇਟ ਕਰਨ ਲਈ ਲਿਜਾ ਰਹੀ ਸੀ।।
2 ਘੰਟੇ ਦੀ ਭਾਲ ਤੋਂ ਬਾਅਦ ਮਿਲੀ ਲਾਸ਼
ਇਸ ਦੌਰਾਨ ਉਸ ਨੇ ਪੁਲਸ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੋਂ ਬਚਣ ਲਈ ਉਸਨੇ ਛੱਪੜ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ। ਕਰੀਬ 2 ਘੰਟੇ ਬਾਅਦ ਉਸ ਨੂੰ ਲੱਭਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
3 ਲੋਕਾਂ ਨੇ ਲੜਕੀ ਨਾਲ ਕੀਤਾ ਸੀ ਬਲਾਤਕਾਰ
ਨਗਾਓਂ ਦੇ ਢਿੰਗ 'ਚ 22 ਅਗਸਤ ਦੀ ਸ਼ਾਮ ਨੂੰ ਇੱਕ 14 ਸਾਲਾ ਲੜਕੀ ਨਾਲ ਤਿੰਨ ਲੋਕਾਂ ਨੇ ਬਲਾਤਕਾਰ ਕੀਤਾ ਸੀ। ਪੀੜਤਾ ਆਪਣੇ ਸਾਈਕਲ 'ਤੇ ਟਿਊਸ਼ਨ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਜ਼ਖਮੀ ਅਤੇ ਬੇਹੋਸ਼ ਹਾਲਤ 'ਚ ਸੜਕ ਕਿਨਾਰੇ ਛੱਪੜ 'ਤੇ ਛੱਡ ਕੇ ਭੱਜ ਗਿਆ।
'Assam Girl Gang Rape Case','Tafazul Islam','Tafazul Islam Dead','Gang Rape in Nagaon'