• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਦਿੱਤਿਆ ਉੱਪਲ ਨੇ ਜਲੰਧਰ ਨਗਰ ਨਿਗਮ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

12/11/2023 5:55:14 PM Gurpreet Singh     jalandhar news, punjab news, aditya uppal, Jalandhar municipal corporation commissioner    ਅਦਿੱਤਿਆ ਉੱਪਲ ਨੇ ਜਲੰਧਰ ਨਗਰ ਨਿਗਮ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ 

ਜਲੰਧਰ/ 3 ਹਫਤਿਆਂ ਬਾਅਦ ਜਲੰਧਰ ਨਗਰ ਨਿਗਮ ਨੂੰ ਨਵਾਂ ਕਮਿਸ਼ਨਰ ਮਿਲ ਗਿਆ। ਪਟਿਆਲਾ ਤੋਂ ਬਦਲੀ ਹੋਣ ਤੋਂ ਬਾਅਦ ਜਲੰਧਰ ਆਏ ਅਦਿੱਤਿਆ ਉੱਪਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। 

ਇਸ ਦੌਰਾਨ ਅਦਿੱਤਿਆ ਉੱਪਲ ਦਾ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਗੁਲਦਸਤੇ ਨਾਲ ਸਵਾਗਤ ਕੀਤਾ।ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਵਸਨੀਕ ਹਨ ਅਤੇ ਪਟਿਆਲਾ ਵਿੱਚ ਪੜ੍ਹੇ ਹਨ। ਉਨਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਜਲੰਧਰ ਵਿਚ ਹੀ ਰਹਿੰਦੇ ਹਨ ਪਰ ਇਹ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਦੀ ਤਾਇਨਾਤੀ ਜਲੰਧਰ ਹੋਈ ਹੈ। ਹਾਲਾਂਕਿ ਉਹ ਨਵਾਂਸ਼ਹਿਰ, ਕਪੂਰਥਲਾ ਵਿੱਚ ਦੁਆਬਾ ਵਿੱਚ ਰਹਿ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਉਹ ਜਲੰਧਰ ਦਾ ਦੌਰਾ ਕਰਨਗੇ ਅਤੇ ਸਮੱਸਿਆਵਾਂ ਨੂੰ ਦੇਖਣਗੇ ਤੇ ਉਨ੍ਹਾਂ ਨੂੰ ਦੂਰ ਕਰਨਗੇ। ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੋਰ ਪ੍ਰਾਜੈਕਟਾਂ ਬਾਰੇ ਫੀਡਬੈਕ ਲਿਆ।ਉਨ੍ਹਾਂ ਕਿਹਾ ਕਿ ਰੁਕੇ ਹੋਏ ਪ੍ਰੋਜੈਕਟਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ। ਕਮਿਸ਼ਨਰ ਨੇ ਕੜਾਕੇ ਦੀ ਠੰਡ ਕਾਰਨ ਰੇਨ ਸ਼ੈਲਟਰਾਂ ਬਾਰੇ ਵੀ ਜਾਣਕਾਰੀ ਲਈ ਤਾਂ ਜੋ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੌਰਾਨ ਐਡੀਸ਼ਨ ਕਮਿਸ਼ਨਰ ਸ਼ਿਖਾ ਭਗਤ, ਸੰਯੁਕਤ ਕਮਿਸ਼ਨਰ ਪੁਨੀਤ ਕੁਮਾਰ, ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ, ਜ਼ੋਨਲ ਕਮਿਸ਼ਨਰ ਨਵਦੀਪ ਕੌਰ ਸੰਧੂ, ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ, ਸਹਾਇਕ ਜ਼ੋਨਲ ਕਮਿਸ਼ਨਰ ਹਰਪ੍ਰੀਤ ਸਿੰਘ ਵਾਲੀਆ, ਮੈਡਮ ਮੋਨਿਕਾ ਡੋਗਰਾ, ਐਸਆਈ ਸਰਬਜੀਤ ਕੌਰ ਨੇ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। l

ਮੁਲਾਜ਼ਮਾਂ ਦੀਆਂ ਮੰਗਾਂ ਸੁਣਨਗੇ ਤੇ ਹੜਤਾਲ ਖਤਮ ਕਰਾਉਣਗੇ

ਨਵ-ਨਿਯੁਕਤ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਨਵੀਂ ਭਰਤੀ ਨੂੰ ਲੈ ਕੇ ਕਰਮਚਾਰੀ ਹੜਤਾਲ 'ਤੇ ਹਨ। ਉਹ ਮੰਗਲਵਾਰ ਨੂੰ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕਰਨਗੇ ਤੇ ਇਸ ਸਮੱਸਿਆ ਦਾ ਹੱਲ ਵੀ ਕੱਢਣਗੇ। ਕਿਉਂਕਿ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਸਮਾਂ ਆਉਣ 'ਤੇ ਇਸ ਦਾ ਹੱਲ ਕੀਤਾ ਜਾਵੇਗਾ। 

 ਨਿਗਮ ਕਮਿਸ਼ਨਰ ਨੇ ਚਾਰਜ ਸੰਭਾਲਦੇ ਹੋਏ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਜਿਸ ਵੀ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਮਿਲੀ ਹੈ। ਇਸ ਦਾ ਤੁਰੰਤ ਹੱਲ ਕੀਤਾ ਜਾਵੇ, ਜਿਸ ਦੀ ਰਿਪੋਰਟ ਉਨ੍ਹਾਂ ਨੂੰ ਹਰ ਰੋਜ਼ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿੰਨੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।



 

'jalandhar news','punjab news','aditya uppal','Jalandhar municipal corporation commissioner'

Please Comment Here

Similar Post You May Like

Recent Post

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

  • IPL 2025 ਮੁਲਤਵੀ, BCCI ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਫੈਸਲਾ...

  • ਭਾਰਤ 'ਚ 8 ਹਜ਼ਾਰ Twitter ਅਕਾਊਂਟਸ ਬੈਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ ...

  • ਪੰਜਾਬ ਦੇ ਇਸ ਜ਼ਿਲ੍ਹੇ 'ਚ Internet ਸੇਵਾਵਾਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਜਲੰਧਰ 'ਚ ਐਮਰਜੈਂਸੀ 'ਚ ਸ਼ਹਿਰਵਾਸੀਆਂ ਨੂੰ ਇਨ੍ਹਾਂ ਥਾਵਾਂ 'ਤੇ ਕੀਤਾ ਜਾਵੇਗਾ ਸ਼ਿਫਟ, ਲਿਸਟ ਜਾਰੀ ...

  • ਭਾਰਤ ਦੇ ਹਮਲੇ ਨਾਲ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਹੋਇਆ ਤਬਾਹ,1500 ਕਰੋੜ ਦੀ ਲਾਗਤ ਨਾਲ ਬਣਿਆ ਸੀ ...

  • ਪਾਕਿਸਤਾਨ ਨੇ ਜਲੰਧਰ, ਅੰਮ੍ਰਿਤਸਰ ਸਮੇਤ 15 ਫੌਜੀ ਠਿਕਾਣਿਆਂ 'ਤੇ ਹਮਲਾ ਦੀ ਕੋਸ਼ਿਸ਼, ਭਾਰਤ ਨੇ ਲਾਹੌਰ ਦੇ Air Defence...

  • ਗੁਰਦਾਸਪੁਰ 'ਚ ਅੱਜ 8 ਘੰਟੇ ਦਾ ਰਹੇਗਾ ਬਲੈਕਆਊਟ, ਡੀਸੀ ਨੇ ਸਖ਼ਤ ਆਦੇਸ਼ ਕੀਤੇ ਜਾਰੀ ...

  • ਪੰਜਾਬ ਅਤੇ ਹਿੰਡਨ ਏਅਰਪੋਰਟ ਸਮੇਤ ਕਈ ਰਾਜਾਂ ਦੀਆਂ ਉਡਾਣਾਂ ਰੱਦ, 27 ਹਵਾਈ ਅੱਡੇ ਰਹਿਣਗੇ ਬੰਦ ...

  • ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਹਾਈ ਅਲਰਟ 'ਤੇ ਪੰਜਾਬ , ਸਖ਼ਤ ਪਾਬੰਦੀਆਂ ਲਾਗੂ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY