ਖ਼ਬਰਿਸਤਾਨ ਨੈੱਟਵਰਕ: Ghibli ਤੋਂ ਬਾਅਦ ਗੂਗਲ ਦੇ ਨਵੇਂ ਏਆਈ ਟੂਲ ਜੈਮਿਨੀ ਨੇ ਇੰਟਰਨੈਟ 'ਤੇ ਹਲਚਲ ਮਚਾਈ ਹੋਈ ਹੈ। Ghibli ਸਟਾਈਲ ਦੀਆਂ ਫੋਟੋਆਂ ਇੰਟਰਨੈੱਟ 'ਤੇ ਬਹੁਤ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਫੋਟੋ ਟ੍ਰੈਂਡ ਆਇਆ ਹੈ ਜੋ ਸਭ ਤੋਂ ਵੱਧ ਵਾਇਰਲ ਹੋ ਰਿਹਾ ਹੈ। ਲੋਕ ਇੰਸਟਾਗ੍ਰਾਮ ਅਤੇ ਐਕਸ 'ਤੇ 3ਡੀ ਫੋਟੋਜ਼ ਨੂੰ ਸਾਂਝਾ ਕਰ ਰਹੇ ਹਨ।
ਉੱਥੇ ਹੀ ਜਲੰਧਰ ਦਿਹਾਤੀ ਪੁਲਿਸ ਵੱਲੋਂ Gemini App ਟ੍ਰੈਂਡ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੈਮਿਨੀ ਐਪ ਜੋ ਕਿ ਇਨ੍ਹੀਂ ਦਿਨੀਂ ਟ੍ਰੈਂਡ ਕਰ ਰਹੀ ਹੈ, ਜੋ ਕਿ ਇੱਕ ਗੂਗਲ ਐਪ ਹੈ, ਜਿਸਦੀ ਵਰਤੋਂ ਤੁਸੀਂ ਆਪਣੀ ਫੋਟੋ ਨੂੰ 3D ਬਣਾਉਣ ਲਈ ਕਰ ਰਹੇ ਹੋ, ਤੁਹਾਡੇ ਲਈ ਇੱਕ ਵੱਡਾ ਖ਼ਤਰਾ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਫੋਟੋ ਗੂਗਲ ਦੇ ਨਵੇਂ ਏਆਈ ਟੂਲ ਜੈਮਿਨੀ 2.5 ਫਲੈਸ਼ ਇਮੇਜ ਨਾਲ ਬਣਾਈ ਹੈ, ਤਾਂ ਸਾਵਧਾਨ ਰਹੋ।
ਉਨ੍ਹਾਂ ਨੇ ਦੱਸਿਆ ਕਈ ਜੈਮਿਨੀ ਐਪ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਲਿਖਿਆ ਹੈ ਕਿ ਉਹ ਤੁਹਾਡੀ ਫੋਟੋ ਨੂੰ ਟ੍ਰੇਨਿੰਗ ਦੇ ਉਦੇਸ਼ ਲਈ ਵਰਤ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡਾ ਨਿੱਜੀ ਡੇਟਾ ਲੀਕ ਹੋ ਸਕਦਾ ਹੈ, ਫੋਟੋ ਦੀ ਦੁਰਵਰਤੋਂ ਹੋ ਸਕਦੀ ਹੈ, ਸਾਈਬਰ ਅਪਰਾਧ, ਧੋਖਾਧੜੀ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਫੋਟੋ ਗੂਗਲ ਦੇ ਨਵੇਂ ਏਆਈ ਟੂਲ ਜੈਮਿਨੀ 2.5 ਫਲੈਸ਼ ਇਮੇਜ ਨਾਲ ਬਣਾਈ ਹੈ, ਤਾਂ ਸਾਵਧਾਨ ਰਹੋ।