ਅੰਮ੍ਰਿਤਸਰ 'ਚ 5 ਨਕਾਬਪੋਸ਼ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਦਵਾਈਆਂ ਦੀ ਹੋਲ ਸੇਲ ਦੁਕਾਨ ਤੋਂ 10 ਲੱਖ ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ CCTV ਫੁਟੇਜ ਵਿੱਚ ਰਿਕਾਰਡ ਹੋ ਗਈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੂੰਹ 'ਤੇ ਕੱਪੜਾ ਬੰਨ੍ਹ ਕੇ 5 ਬਦਮਾਸ਼ ਦੁਕਾਨ 'ਚ ਦਾਖਲ ਹੁੰਦੇ ਹਨ। ਹਰ ਕੋਈ ਦੁਕਾਨਦਾਰ ਨੂੰ ਹਥਿਆਰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਇੱਕ ਲੁਟੇਰਾ ਗੱਲੇ ਵਿਚੋਂ ਪੈਸੇ ਕਢ ਲੈਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਗਏ।