ਖਬਰਿਸਤਾਨ ਨੈੱਟਵਰਕ : ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ਵਿੱਚ ਵੀ ਖਾਲਿਸਤਾਨ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਇੰਗਲੈਂਡ 'ਚ ਭਾਰਤੀ ਅੰਬੈਸੀ 'ਤੇ ਹਮਲੇ ਦੇ ਦੋਸ਼ੀ ਯੂ.ਕੇ 'ਚ ਦਲ ਖਾਲਸਾ ਨਾਲ ਜੁੜੇ ਖਾਲਿਸਤਾਨੀ ਗੁਰਚਰਨ ਸਿੰਘ ਨੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਹੈ।ਪੁਲਿਸ ਨੇ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਦੋ ਦਿਨ ਪੁਰਾਣਾ ਜਾਪਦਾ ਦਸਿਆ ਜਾ ਰਿਹਾ ਹੈ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਦਾ ਵੀ ਉਡਾਇਆ ਮਜ਼ਾਕ
ਗੁਰਚਰਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿਰੰਗਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ 'ਤੇ ਗਊ ਮੂਤਰ ਪਾ ਦਿੱਤਾ। ਤਿਰੰਗੇ ਝੰਡੇ 'ਤੇ ਗਊ ਮੂਤਰ ਦੀ ਬੋਤਲ ਰੱਖ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਕਿਹਾ ਕਿ ਉਹ ਆ ਕੇ ਪੀ ਸਕਦੇ ਹਨ। ਖਾਲਿਸਤਾਨੀ ਅੱਤਵਾਦੀ ਗੁਰਚਰਨ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦਾ ਵੀ ਮਜ਼ਾਕ ਉਡਾਇਆ ਹੈ।
NIA ਦੀ ਸੂਚੀ 'ਚ ਨਾਮ ਸ਼ਾਮਲ
ਮਿਲੀ ਜਾਣਕਾਰੀ ਸਾਂਝਾ ਕਰਦਿਆਂ ਦਸੱਦੀਏ ਕਿ ਗੁਰਚਰਨ ਸਿੰਘ ਇੰਗਲੈਂਡ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕਰਨ ਅਤੇ ਤਿਰੰਗੇ ਝੰਡੇ ਨੂੰ ਪਾੜਨ ਦੇ ਮਾਮਲੇ ਵਿੱਚ ਸ਼ਾਮਲ ਸੀ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਇਸ ਹਮਲੇ ਸਬੰਧੀ ਜਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਸਨ, ਉਨ੍ਹਾਂ ਦੇ ਪਤੇ ਮੰਗੇ ਸਨ, ਜਿਸ 'ਚ ਗੁਰਚਰਨ ਦੀ ਫੋਟੋ ਸੀ। ਐਨਆਈਏ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੈ।