ਜਲੰਧਰ 'ਚ ਦੋ ਦਿਨ ਪਹਿਲਾਂ ਦੇਰ ਰਾਤ ਤੇਜ਼ ਹਨੇਰੀ ਤੇ ਮੀਂਹ ਕਾਰਣ ਡਾ. ਬੀ.ਆਰ. ਅੰਬੇਡਕਰ ਚੌਕ ਵਿੱਚ ਲੱਗੇ ਕੌਮੀ ਝੰਡੇ ਨੂੰ ਨੁਕਸਾਨ ਪਹੁੰਚਿਆ ਹੈ। ਤਿਰੰਗੇ ਝੰਡੇ ਦੇ ਫਟੇ ਹੋਣ ਉਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਇਸ ਵੱਲ ਧਿਆਨ ਨਹੀਂ ਗਿਆ। ਕਿਸੇ ਅਧਿਕਾਰੀ ਦਾ ਇਸ ਸਬੰਧੀ ਨੋਟਿਸ ਨਾ ਲੈਣ ਦੀ ਸ਼ਹਿਰ ਵਿੱਚ ਚਰਚਾ ਹੈ।
ਮੌਕੇ 'ਤੇ ਮੌਜੂਦ ਸੋਨੀ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੇੜੇ ਹੀ ਹੈ ਅਤੇ ਉਹ ਕੱਲ੍ਹ ਤੋਂ ਦੇਖ ਰਹੇ ਹਨ ਕਿ ਫਟੇ ਹੋਏ ਤਿਰੰਗੇ ਨੂੰ ਕਿਸੇ ਨੇ ਨਹੀਂ ਬਦਲਿਆ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਦੇਖਿਆ ਹੈ। ਦੇਸ਼ ਦੇ ਰਾਸ਼ਟਰੀ ਝੰਡੇ ਦਾ ਹਰ ਨਾਗਰਿਕ ਸਤਿਕਾਰ ਕਰਦਾ ਹੈ ਤੇ ਬੱਚੇ ਵੀ ਇਸ ਨੂੰ ਦੇਖ ਕੇ ਕਹਿੰਦੇ ਹਨ ਕਿ ਸਾਡਾ ਤਿਰੰਗਾ ਫਾੜ ਗਿਆ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਤਿਰੰਗੇ ਨੂੰ ਸੰਭਾਲਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਕਿਸੇ ਦੀ ਇੱਜ਼ਤ ਨੂੰ ਠੇਸ ਨਾ ਪਹੁੰਚੇ।
ਵੀਡੀਓ ਸਾਡੇ ਪਾਠਕ ਨੇ ਭੇਜੀ ਹੈ।