100, 200 ਦੇ ਨਵੇਂ ਨੋਟ ਜਾਰੀ ਹੋਣ ਨੂੰ ਲੈ ਕੇ RBI ਨੇ ਨਵਾਂ ਐਲਾਨ ਕੀਤਾ ਹੈ। ਇਸ ਤੋਂ ਬਾਅਦ ਲੋਕਾਂ ਵਿਚ ਕਾਫੀ ਕਨਫਿਊਜ਼ਨ ਹੈ ਕੀ ਪੁਰਾਣੇ ਨੋਟ ਬੰਦ ਹੋ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ
ਦੱਸ ਦੇਈਏ ਕਿ RBI ਜਲਦੀ ਹੀ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ ਪਰ ਨਵੇਂ ਨੋਟਾਂ ਦੇ ਡਿਜ਼ਾਈਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।ਨਵੇਂ ਨੋਟਾਂ 'ਤੇ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਇਹ ਇੱਕ ਆਮ ਪ੍ਰਕਿਰਿਆ ਹੈ ਜਿਸ ਵਿੱਚ ਹਰੇਕ ਨਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਉਸ ਦੇ ਦਸਤਖਤ ਵਾਲੇ ਨੋਟ ਜਾਰੀ ਕੀਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਉਨਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਆਰਬੀਆਈ ਨੇ ਕਿਹਾ ਹੈ ਕਿ ਇਹ ਨੋਟ ਜਲਦੀ ਹੀ ਬੈਂਕਾਂ ਅਤੇ ਏਟੀਐਮ ਵਿੱਚ ਉਪਲਬਧ ਹੋਣਗੇ।