ਦਿੱਲੀ 'ਚ ਦਹਿਸ਼ਤ ਦਾ ਮਾਹੌਲ , ਇੱਕ ਵਾਰ ਫਿਰ 50 ਤੋਂ ਵੱਧ ਸਕੂਲਾਂ ਨੂੰ ਮਿਲੀ ਧਮਕੀ
ਖ਼ਬਰਿਸਤਾਨ ਨੈੱਟਵਰਕ: ਦਿੱਲੀ ਦੇ ਸਕੂਲਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਦੇ ਸਕੂਲਾਂ ਵਿੱਚ ਬੰਬ ਦੀ ਧਮਕੀ ਨੇ ਮਿਲੀ । ਅੱਜ ਸਵੇਰੇ ਰਾਜਧਾਨੀ ਦੇ 50 ਤੋਂ ਵੱਧ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਮਾਲਵੀਆ ਨਗਰ ਅਤੇ ਕਰੋਲ ਬਾਗ ਦੇ ਸਕੂਲ ਦੇ ਨਾਲ-ਨਾਲ ਹੌਜ਼ ਰਾਣੀ ਅਤੇ ਪ੍ਰਸਾਦ ਨਗਰ ਦੇ ਆਂਧਰਾ ਸਕੂਲ ਵੀ ਸ਼ਾਮਲ ਹਨ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੋ ਦਿਨ ਪਹਿਲਾਂ ਹੀ 32 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ। ਬੀਤੇ ਦਿਨ ਵੀ ਦੋ ਸਕੂਲਾਂ ਨੂੰ ਧਮਕੀ ਮਿਲੀ ਸੀ। ਜਿਸ ਕਾਰਨ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
'Atmosphere','terror in Delhi','','chools received threats',''