ਮਹਾਰਾਸ਼ਟਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ ਪਾਰਟੀ ਦੇ ਨੇਤਾ ਮਹੇਸ਼ ਗਾਇਕਵਾੜ ਨੂੰ ਗੋਲੀ ਮਾਰ ਦਿੱਤੀ। ਦੋਵੇਂ ਆਗੂ ਇੱਕ-ਦੂਜੇ ਦੀ ਸ਼ਿਕਾਇਤ ਕਰਨ ਥਾਣੇ ਪੁੱਜੇ ਸਨ। ਇਸ ਨੂੰ ਲੈ ਕੇ ਥਾਣੇ 'ਚ ਦੋਵਾਂ ਵਿਚਾਲੇ ਖੂਬ ਬਹਿਸ ਹੋ ਗਈ। ਇਸ ਦੌਰਾਨ ਗੁੱਸੇ 'ਚ ਗਣਪਤ ਨੇ ਥਾਣੇ 'ਚ ਪੁਲਿਸ ਦੇ ਸਾਹਮਣੇ ਹੀ ਮਹੇਸ਼ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਦੇ ਸਾਹਮਣੇ ਕੀਤੇ 6 ਫਾਇਰ
ਗਣਪਤ ਨੇ 6 ਰਾਊਂਡ ਫਾਇਰ ਕੀਤੇ ਸਨ। ਜਿਸ 'ਚੋਂ 2 ਗੋਲੀਆਂ ਮਹੇਸ਼ ਨੂੰ ਲੱਗੀਆਂ ਅਤੇ ਉਸ ਦੇ ਨਾਲ ਰਾਹੁਲ ਪਾਟਿਲ ਨੂੰ ਵੀ ਲੱਗੀ। ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਤੁਰੰਤ ਮਹੇਸ਼ ਅਤੇ ਉਸ ਦੇ ਸਾਥੀ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗਣਪਤ ਗਾਇਕਵਾੜ ਗ੍ਰਿਫਤਾਰ
ਸ਼ਨੀਵਾਰ ਨੂੰ ਪੁਲਿਸ ਨੇ ਗਣਪਤ ਗਾਇਕਵਾੜ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਲਈ ਐਸਆਈਟੀ ਟੀਮ ਵੀ ਬਣਾਈ ਗਈ ਹੈ। ਜੋ ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਕਰੇਗੀ।
ਤਿੰਨ ਵਾਰ ਵਿਧਾਇਕ ਰਹਿ ਚੁੱਕੇ ਗਣਪਤ ਗਾਇਕਵਾੜ
ਗਣਪਤ ਗਾਇਕਵਾੜ ਕਲਿਆਣ ਪੂਰਬੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਅਤੇ ਜਿੱਤੇ। ਉਹ ਤੀਜੀ ਵਾਰ ਭਾਜਪਾ ਤੋਂ ਵਿਧਾਇਕ ਬਣੇ। ਇਸ ਦੌਰਾਨ ਮਹੇਸ਼ ਗਾਇਕਵਾੜ ਕਲਿਆਣ (ਪੂਰਬੀ) ਤੋਂ ਸ਼ਿਵ ਸੈਨਾ ਦੇ ਕਾਰਪੋਰੇਟਰ ਹਨ। ਉਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।