ਇੱਕ ਵਾਰ ਫਿਰ ਬੰਬਾਂ ਨਾਲ ਉਡਾਣਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵਾਰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ 'ਤੇ ਬੰਬ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਇਸ ਨੂੰ ਫਰੈਂਕਫਰਟ ਡਾਇਵਰਟ ਕਰ ਦਿੱਤਾ ਗਿਆ ਤੇ ਇੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨ ਨੇ ਇਸ ਸਬੰਧੀ ਬਿਆਨ ਵੀ ਜਾਰੀ ਕੀਤਾ ਹੈ।
ਏਅਰਲਾਈਨ ਨੇ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ, ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਫਲਾਈਟ ਨੂੰ ਫਰੈਂਕਫਰਟ ਡਾਇਵਰਟ ਦਿੱਤਾ ਗਿਆ। ਜਿੱਥੇ ਅਧਿਕਾਰੀਆਂ ਨੇ ਫਲਾਈਟ ਦੀ ਜਾਂਚ ਕੀਤੀ, ਹਾਲਾਂਕਿ ਜਾਂਚ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।
22 ਉਡਾਣਾਂ ਨੂੰ ਧਮਕੀਆਂ ਮਿਲੀਆਂ
ਪਿਛਲੇ 6 ਦਿਨਾਂ 'ਚ ਭਾਰਤੀ ਜਹਾਜ਼ਾਂ 'ਤੇ ਬੰਬ ਦੀ ਧਮਕੀ ਦੀ ਇਹ 22ਵੀਂ ਘਟਨਾ ਹੈ। 14 ਤਰੀਕ ਨੂੰ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ ਧਮਕੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਏਅਰ ਇੰਡੀਆ ਅਤੇ ਦੋ ਇੰਡੀਗੋ ਦੀ ਸੀ |15 ਅਕਤੂਬਰ ਨੂੰ 7 ਫਲਾਈਟਾਂ 'ਤੇ ਬੰਬ ਦੀ ਧਮਕੀ ਮਿਲੀ ਸੀ। ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਇਨ੍ਹਾਂ ਉਡਾਣਾਂ 'ਚ ਸ਼ਾਮਲ ਸੀ। ਉਸ ਨੂੰ ਕੈਨੇਡਾ ਡਾਇਵਰਟ ਕਰ ਇਕਲੌਇਟ ਹਵਾਈ ਅੱਡੇ 'ਤੇ ਉਤਾਰਿਆ ਗਿਆ ਸੀ।