ਦਿੱਲੀ 'ਚ ਇੱਕ ਬੁਲੇਟ ਸਵਾਰ ਲੜਕੀ ਨੇ ਆਟੋ ਚਾਲਕ ਨੂੰ ਸ਼ਰੇਆਮ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਵਿਅਕਤੀ ਨੂੰ ਇੰਨਾ ਕੁੱਟਿਆ ਕਿ ਉਸ ਦੇ ਸਿਰ 'ਚੋਂ ਖੂਨ ਨਿਕਲਣ ਲੱਗਾ। ਇਹ ਦੇਖ ਕੇ ਜਦੋਂ ਲੋਕਾਂ ਨੇ ਲੜਕੀ ਨੂੰ ਰੋਕਿਆ ਤਾਂ ਉਹ ਉਨ੍ਹਾਂ 'ਤੇ ਭੜਕ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਆਟੋ ਨਾ ਹਟਾਉਣ ਕਾਰਨ ਕੁੱਟਿਆ
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ 'ਚ ਟ੍ਰੈਫਿਕ ਕਾਰਨ ਆਟੋ ਖੜ੍ਹਾ ਸੀ। ਵਾਰ-ਵਾਰ ਹਾਰਨ ਵਜਾਉਣ ਦੇ ਬਾਵਜੂਦ ਆਟੋ ਨਹੀਂ ਚੱਲਿਆ। ਇਸ 'ਤੇ ਲੜਕੀ ਇੰਨੀ ਗੁੱਸੇ 'ਚ ਆ ਗਈ ਕਿ ਉਹ ਬੁਲੇਟ ਤੋਂ ਹੇਠਾਂ ਉਤਰ ਕੇ ਤੇਜ਼ਧਾਰ ਹਥਿਆਰ ਨਾਲ ਮਾਰਨ ਲੱਗੀ ।
ਪਹਿਲਾਂ ਗਾਲ੍ਹਾਂ ਕੱਢੀਆਂ ਤੇ ਫਿਰ ਹਥਿਆਰ ਨਾਲ ਕੁੱਟਿਆ
ਇਸ ਮਾਮਲੇ 'ਤੇ ਜਦੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਆਟੋ ਚਾਲਕ ਨੂੰ ਕਿਉਂ ਮਾਰਿਆ ਤਾਂ ਲੜਕੀ ਨੇ ਕਿਹਾ ਕਿ ਆਟੋ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂਕਿ ਆਟੋ ਚਾਲਕ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਨੂੰ ਪਿੱਛੇ ਤੋਂ ਗਾਲ੍ਹਾਂ ਕੱਢੀਆਂ ਅਤੇ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।