ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2025 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਕੂਲਾਂ ਨੂੰ ਨਿਰਧਾਰਿਤ ਸਮੇਂ ਅੰਦਰ ਰਜਿਸਟ੍ਰੇਸ਼ਨ ਮੁਕੰਮਲ ਕਰਕੇ ਵਿਦਿਆਰਥੀਆਂ ਦੀ ਸੂਚੀ ਬੋਰਡ ਨੂੰ ਭੇਜਣੀ ਹੋਵੇਗੀ। ਰਜਿਸਟ੍ਰੇਸ਼ਨ 5 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਫਾਰਮ ਭਰਨ ਦੀ ਆਖਰੀ ਮਿਤੀ 4 ਅਕਤੂਬਰ 2024 ਹੈ।
ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ
ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤ ਗਿਆ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪਰੀਕਸ਼ਾ ਸੰਗਮ ਪੋਰਟਲ ਦੀ ਅਧਿਕਾਰਤ ਵੈੱਬਸਾਈਟ parikshasangam.cbse.gov.in 'ਤੇ ਜਾ ਕੇ ਕਰੇ । ਨਾਲ ਹੀ ਇਹ ਪ੍ਰਕਿਰਿਆ 4 ਅਕਤੂਬਰ ਤੱਕ ਪੂਰੀ ਕਰ ਲਈ ਜਾਵੇ। ਫਾਰਮ ਭਰਨ ਤੋਂ ਇਲਾਵਾ, ਤੁਸੀਂ ਇੱਥੋਂ ਹੋਰ ਅੱਪਡੇਟ ਵੀ ਜਾਣ ਸਕਦੇ ਹੋ।
ਉਮੀਦਵਾਰਾਂ ਦੇ ਸੰਗਮ ਪੋਰਟਲ 'ਤੇ ਰਜਿਸਟਰ ਹੋਣ ਤੋਂ ਬਾਅਦ, ਸਕੂਲਾਂ ਨੂੰ ਇਨ੍ਹਾਂ ਰਜਿਸਟ੍ਰੇਸ਼ਨਾਂ ਦੀ ਪ੍ਰਕਿਰਿਆ ਕਰਨੀ ਪਵੇਗੀ ਅਤੇ ਬੋਰਡ ਨੂੰ ਐਲਓਸੀ ਭਾਵ ਉਮੀਦਵਾਰਾਂ ਦੀ ਸੂਚੀ ਭੇਜਣੀ ਪਵੇਗੀ। ਇਸ ਤੋਂ ਇਲਾਵਾ, ਉਮੀਦਵਾਰਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਫੀਸ ਵੀ ਅਦਾ ਕਰਨੀ ਪਵੇਗੀ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਰਜਿਸਟ੍ਰੇਸ਼ਨ ਫਾਰਮ ਭਰਦੇ ਸਮੇਂ, ਉਮੀਦਵਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇੱਥੇ ਦਿੱਤੇ ਵੇਰਵੇ ਭਵਿੱਖ ਵਿੱਚ ਲਾਭਦਾਇਕ ਹੋਣਗੇ। ਇੱਕ ਵਾਰ ਰਜਿਸਟ੍ਰੇਸ਼ਨ ਫਾਰਮ ਭਰਨ ਤੋਂ ਬਾਅਦ, ਕੋਈ ਸੁਧਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ, ਫਾਰਮ ਭਰਦੇ ਸਮੇਂ ਸਾਰੇ ਵੇਰਵਿਆਂ ਦੀ ਜਾਂਚ ਕਰ ਲੈਣ।