ਜਲੰਧਰ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ ਵਿੱਚ ਕਾਂਗਰਸ ਬਲਾਕ ਨਕੋਦਰ ਦੇ ਮੁਖੀ ਅਤੇ 'ਆਪ' ਦੇ ਬਲਾਕ ਪ੍ਰਧਾਨ ਸਮੇਤ 9 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਮਾਮਲਾ ਸਦਰ ਥਾਣਾ ਨਕੋਦਰ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ।
9 ਮੁਲਜ਼ਮਾਂ ਨੇ ਮਿਲ ਕੇ ਇਸ ਘਟਨਾ ਨੂੰ ਦਿੱਤਾ ਅੰਜਾਮ
ਦੱਸ ਦੇਈਏ ਕਿ ਇਹ ਦੋਸ਼ ਹੈ ਕਿ 9 ਮੁਲਜ਼ਮਾਂ ਨੇ ਮਿਲ ਕੇ ਦੁਕਾਨ ਦੇ ਅੰਦਰੋਂ ਨਕਦੀ ਅਤੇ ਸੀਸੀਟੀਵੀ ਡੀਵੀਆਰ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਸੀ । ਸਦਰ ਪੁਲਿਸ ਸਟੇਸ਼ਨ ਨੂੰ ਦਿੱਤੇ ਆਪਣੇ ਬਿਆਨ ਵਿੱਚ, ਨਕੋਦਰ ਦੇ ਪਿੰਡ ਰਹੀਮਪੁਰ ਦੇ ਵਸਨੀਕ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਮੌਜੂਦਾ ਸਰਪੰਚ ਵਜੋਂ ਸੇਵਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ, ਉਹ ਪਿਛਲੇ 20 ਸਾਲਾਂ ਤੋਂ ਆਪਣੇ ਪਿੰਡ ਉੱਗੀ ਦੇ ਨੇੜੇ ਵੈਲਡਿੰਗ ਦਾ ਕੰਮ ਕਰ ਰਿਹਾ ਹੈ। ਜਿੱਥੇ 12 ਜਨਵਰੀ ਨੂੰ ਚੋਰੀ ਹੋਈ ਸੀ।
ਮੁਲਜ਼ਮ ਚੋਰੀ ਕਰਨ ਲਈ ਇੱਕ ਕਰੇਨ ਲੈ ਕੇ ਆਏ
ਪਰ ਘਟਨਾ ਦੇ ਸਮੇਂ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਕੁਲਦੀਪ ਨੇ ਦੱਸਿਆ ਕਿ ਉਸਦੀ ਦੁਕਾਨ 'ਤੇ ਕੰਮ ਕਰਨ ਵਾਲੇ ਤਰਲੋਚਨ ਸਿੰਘ ਉਰਫ ਤੋਚੀ ਵਾਸੀ ਰਸੂਲਪੁਰ ਕਲਾਂ, ਜਵਾਹਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ, ਕ੍ਰਿਸ਼ਨ ਲਾਲ ਬਠਲਾ, ਪਰਮਿੰਦਰ, ਗੁਰਪ੍ਰੀਤ, ਰਾਕੇਸ਼ ਕੁਮਾਰ ਉਰਫ ਕੇਸ਼ਾ, ਪ੍ਰਦੀਪ ਸਿੰਘ, ਸੁਰਿੰਦਰ ਬਠਲਾ ਵਾਸੀ ਪਿੰਡ ਉੱਗੀ ਅਤੇ ਹੋਰ ਅਣਪਛਾਤੇ ਨੇ ਉਨ੍ਹਾਂ ਦਿ ਦੁਕਾਨ 'ਤੇ ਚੋਰੀ ਕੀਤੀ। ਮੁਲਜ਼ਮ ਚੋਰੀ ਕਰਨ ਲਈ ਇੱਕ ਕਰੇਨ ਲੈ ਕੇ ਆਏ ਸਨ | ਜਿਸਨੇ ਦੁਕਾਨ ਵਿੱਚੋਂ ਨਕਦੀ, ਡੀਵੀਆਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਤੋਂ ਬਾਅਦ, ਉਸਨੂੰ ਫ਼ੋਨ ਕਰਕੇ ਦੱਸਿਆ ਗਿਆ ਕਿ ਉਸਦੀ ਦੁਕਾਨ 'ਤੇ ਚੋਰੀ ਹੋਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ।
ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਨਕੋਦਰ ਸਦਰ ਥਾਣੇ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਤਰਲੋਕ ਸਿੰਘ ਉਰਫ਼ ਤੋਚੀ ਨਕੋਦਰ ਬਲਾਕ ਕਾਂਗਰਸ ਦਿਹਾਤੀ ਦਾ ਪ੍ਰਧਾਨ ਹੈ। ਇਸ ਤੋਂ ਇਲਾਵਾ, ਸੁਰਿੰਦਰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ।