• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ

 तरनतारन-पट्टी सड़क हादसे का CCTV फुटेज आया सामने,
6/18/2025 1:11:42 PM Kushi Rajput         ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ    तरनतारन-पट्टी सड़क हादसे का CCTV फुटेज आया सामने,

ਖਬਰਿਸਤਾਨ ਨੈੱਟਵਰਕ- ਤਰਨਤਾਰਨ-ਪੱਟੀ ਰੋਡ ਉਤੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਮੋਟਰਸਾਈਕਲ ਅਤੇ ਇਨੋਵਾ ਗੱਡੀ ਵਿਚਕਾਰ ਟੱਕਰ ਹੋ ਗਈ ਅਤੇ ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਹਰਸ਼ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਇਹ ਹਾਦਸਾ 13 ਜੂਨ ਦੀ ਨੂੰ ਵਾਪਰਿਆ ਸੀ | ਇਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ।

ਹਾਦਸੇ ਦੀ ਸੀਸੀਟੀਵੀ ਆਈ ਸਾਹਮਣੇ 

 ਕੈਮਰੇ ਵਿਚ ਇਹ ਹਾਦਸਾ ਕੈਦ ਹੋ ਗਿਆ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ ਰਫਤਾਰ ਇਨੋਵਾ ਗੱਡੀ ਇੱਕ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਪਰ ਇਸੇ ਦੌਰਾਨ ਉਸ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ | 

ਮ੍ਰਿਤਕ ਲੜਕੇ ਦੇ ਪਿਤਾ ਦਾ ਬਿਆਨ

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਰਸ਼ ਦੇ ਪਿਤਾ ਹੀਰਾ ਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਲਿਵ ਗਾਰਡ ਲੇਵ ਫਾਸਟ ਲਿਮਿਟਡ ਕੰਪਨੀ ਦੇ ਵਿੱਚ ਬਤੋਰ ਸਰਵਿਸ ਇੰਜੀਨੀਅਰ ਕੰਮ ਕਰਦਾ ਸੀ ਤੇ ਹਰ ਰੋਜ਼ ਦੀ ਤਰ੍ਹਾਂ ਉਹ ਕੰਮ ਉਤੇ ਜਾਣ ਦੇ ਲਈ ਆਪਣੇ ਮੋਟਰਸਾਈਕਲ ਉਤੇ ਜਾ ਰਿਹਾ ਸੀ। ਉਹ ਅਤੇ ਉਸਦਾ ਲੜਕਾ ਵੱਖ-ਵੱਖ ਮੋਟਰਸਾਈਕਲਾਂ ਤੇ ਸਨ ਰਸਤੇ ਦੇ ਵਿੱਚ ਮੇਰੇ ਲੜਕੇ ਦਾ ਮੋਟਰਸਾਈਕਲ ਅੱਗੇ ਸੀ ਤੇ ਮੈਂ ਥੋੜਾ ਪਿੱਛੇ ਚੱਲ ਰਿਹਾ ਸੀ ਇੰਨੇ ਨੂੰ ਹੀ ਇੱਕ ਇਨੋਵਾ ਗੱਡੀ ਜੋ ਗਲਤ ਸਾਈਡ ਤੋਂ ਆ ਰਹੀ ਸੀ, ਨੇ ਮੇਰੇ ਲੜਕੇ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਉਸਦੀ ਮੌਤ ਹੋ ਗਈ l 

ਜਾਣਕਾਰੀ ਦਿੰਦੇ ਹੋਏ ਹੀਲਾ ਲਾਲ ਨੇ ਦੱਸਿਆ ਕਿ ਇਨੋਵਾ ਗੱਡੀ ਗੱਗੋਬੂਹਾ ਵਾਲੀ ਸਾਈਡ ਤੋਂ ਆ ਰਹੀ ਸੀ ਜਿਸ ਦਾ ਰੰਗ ਚਿੱਟਾ ਅਤੇ ਨੰਬਰ ਪੀਬੀ 19-5-5840 ਹੈ l ਟੱਕਰ ਲੱਗਣ ਤੋਂ ਬਾਅਦ ਮੇਰਾ ਲੜਕਾ ਸੜਕ ਉੱਤੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ ਜਦ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ l ਇਸੇ ਦੌਰਾਨ ਮੌਕਾ ਦੇਖ ਕੇ ਗੱਡੀ ਦਾ ਚਾਲਕ ਗੱਡੀ ਸੜਕ ਵਿਚਕਾਰ ਛੱਡ ਕੇ ਹੀ ਫਰਾਰ ਹੋ ਗਿਆ l ਇਸ ਘਟਨਾ ਬਾਰੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | 

ਡਰਾਈਵਰ 5 ਦਿਨਾਂ ਬਾਅਦ ਗ੍ਰਿਫਤਾਰ

ਚਬਾਲ ਥਾਣੇ ਦੇ ਇੰਸਪੈਕਟਰ ਪਰਮਜੀਤ ਵਿਰਦੀ ਨੇ ਦੱਸਿਆ ਕਿ ਬੀਤੇ ਕੱਲ ਗੱਡੀ ਚਾਲਕ ਹਰਮਨਪ੍ਰੀਤ ਸਿੰਘ ਜੋ ਗੋਬਿੰਦ ਨਗਰ ਬਟਾਲਾ ਦਾ ਰਹਿਣ ਵਾਲਾ ਹੈ, ਉਸ ਨੂੰ ਹਾਦਸੇ ਤੋਂ 5 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ |

 

''

Please Comment Here

Similar Post You May Like

Recent Post

  • ਜਲੰਧਰ 'ਚ ਭਲਕੇ ਇਸ ਥਾਂ 20 ਹਜ਼ਾਰ ਲੋਕ ਹੋਣਗੇ ਇਕੱਠੇ, ਸ਼ਹਿਰ 'ਚ ਡਾਇਵਰਟ ਕੀਤਾ ਜਾ ਸਕਦੈ ਟ੍ਰੈਫਿਕ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ! ਪੰਜਾਬ 'ਚ 3 ਦਿਨ ਬੱਸਾਂ ਦਾ ਰਹੇਗਾ ਚੱਕਾ ਜਾਮ...

  • ਲੁਧਿਆਣਾ : ਵੋਟਿੰਗ ਤੋਂ ਇਕ ਦਿਨ ਪਹਿਲਾਂ ਮਹੌਲ ਹੋਇਆ ਤੱਤਾ ! ਕਾਂਗਰਸੀ ਉਮੀਦਵਾਰ ਆਸ਼ੂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ...

  • ਜਲੰਧਰ 'ਚ ਕੌਂਸਲਰ ਪਤੀ ਦੀ ਆਡੀਓ ਵਾਇਰਲ, ਫੋਨ 'ਤੇ 40,000 ਰੁਪਏ ਦੀ ਗੱਲ ਵੀ ਆਈ ਸਾਹਮਣੇ!...

  • FAST TAG 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਮਹਿੰਗੇ ਟੋਲ ਤੋਂ ਮਿਲੇਗੀ ਰਾਹਤ ...

  • ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ ...

  • ਅੰਮ੍ਰਿਤਸਰ ਹਵਾਈ ਅੱਡੇ ਤੋਂ Air India ਦੀਆਂ ਦੋ ਦਿਨਾਂ 'ਚ ਚਾਰ ਉਡਾਣਾਂ ਰੱਦ, ਯਾਤਰੀਆਂ ਨੂੰ ਦਿੱਤੀ ਗਈ ਇਹ ਸਹੂਲਤ...

  • ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਧਣਗੀਆਂ ਮੁਸ਼ਕਲਾਂ, ਕੈਨੇਡਾ 'ਚ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉਠੀ ਮੰਗ...

  • ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 5 ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌ.ਤ, ਕਾਰ ਬਣੀ ਅੱਗ ਦਾ ਗੋਲਾ...

  • ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ, ਯੈਲੋ ਅਲਰਟ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY