ਹੁਸ਼ਿਆਰਪੁਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚੈਲੰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮਾਣਹਾਨੀ ਦਾ ਮੁਕੱਦਮਾ ਦਾਇਰ ਕਰੇ ਫਿਰ ਅਸੀਂ ਅਦਾਲਤ ਵਿੱਚ ਉਸ ਨਾਲ ਨਜਿੱਠ ਲਵਾਂਗੇ।
ਇਹ ਮਾਣਹਾਨੀ ਨਹੀਂ, ਭਗਵੰਤ ਮਾਨ ਹਾਨੀ ਹੋਈ ਹੈ
ਸੁਖਬੀਰ ਬਾਦਲ ਵੱਲੋਂ 'ਆਪ' ਵਰਕਰਾਂ ਨੂੰ ਮਲੰਗ ਕਹਿਣ 'ਤੇ ਮੁੱਖ ਮੰਤਰੀ ਭਾਗਵਤ ਮਾਨ ਨੇ ਕਿਹਾ ਕਿ ਇਨ੍ਹਾਂ ਮਲੰਗਾਂ 'ਤੇ ਹੀ ਤੁਸੀਂ ਰਾਜ ਕੀਤਾ ਅਤੇ ਪੰਜਾਬ ਨੂੰ ਤੁਸੀਂ ਲੁੱਟਿਆ ਅਤੇ ਖਾਧਾ। ਸੁਖਬੀਰ ਬਾਦਲ ਨੇ ਜੇ ਗੱਲ ਕਰਨੀ ਸੀ ਤਾਂ 1 ਨਵੰਬਰ ਨੂੰ ਲੁਧਿਆਣੇ ਆਉਣਾ ਸੀ। ਉਸ ਨੂੰ ਮਾਣਹਾਨੀ ਨਹੀਂ ਸਗੋਂ ਭਗਵੰਤ ਮਾਨ ਹਾਨੀ ਹੋਈ ਹੈ। ਉਹ ਪਹਿਲਾਂ ਮਾਨ ਦਿਖਾਉਣ ਫਿਰ ਮਾਣਹਾਨੀ ਦੀ ਗੱਲ ਕਰਾਂਗੇ।
ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਦਿੱਤੀ ਚੁਣੌਤੀ
ਮਾਨ ਨੇ ਚੁਣੌਤੀ ਦਿੱਤੀ ਹੈ ਕਿ ਸੁਖਬੀਰ ਬਾਦਲ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਤਾਂ ਉਹ ਅਦਾਲਤ 'ਚ ਉਸ ਨਾਲ ਨਜਿੱਠਣਗੇ। ਇਸ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਨੇ ਵੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਇਸ ਦੇ ਨਾਲ ਹੀ ਆਪ ਚੰਡੀਗੜ੍ਹ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਵੀ ਜਿੱਤੇਗੀ।