ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕੀਤੀ। ਸੀਐਮ ਮਾਨ ਨੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਬਜਟ ਸੈਸ਼ਨ 'ਤੇ ਵੀ ਚਰਚਾ ਕੀਤੀ ਗਈ।
ਸੁਪਰੀਮ ਕੋਰਟ ਵੀ ਜਾਣਾ ਪਵੇ ਤਾਂ ਜਾਵਾਂਗੇ
ਸੀ ਐਮ ਮਾਨ ਨੇ ਡੀ ਸੀਜ਼ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਲੋਕਤੰਤਰ ਦਾ ਕਤਲ ਹੋਇਆ ਹੈ। ਇਸ ਦੇ ਲਈ ਜੇਕਰ ਸਾਨੂੰ ਸੁਪਰੀਮ ਕੋਰਟ ਵੀ ਜਾਣਾ ਪਵੇ ਤਾਂ ਜਾਵਾਂਗੇ। ਭਾਜਪਾ ਨੇ ਜੋ ਵੀ ਕੀਤਾ ਉਹ ਕੈਮਰੇ 'ਚ ਕੈਦ ਹੋ ਗਿਆ।
ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
ਜ਼ਿਲੇ ਦੇ ਵਿਕਾਸ ਕਾਰਜਾਂ ਵੱਲ ਧਿਆਨ ਦਿੰਦਿਆਂ ਸੀ.ਐਮ ਮਾਨ ਨੇ ਕਿਹਾ ਕਿ 150 ਮੁਹੱਲਾ ਕਲੀਨਿਕ ਤਿਆਰ ਹਨ ਅਤੇ ਜਲਦੀ ਹੀ ਲੋਕਾਂ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾਉਂਦਾ ਹੈ ਤਾਂ ਸਾਰੀਆਂ ਦਵਾਈਆਂ ਉਥੋਂ ਹੀ ਮਿਲ ਜਾਣਗੀਆਂ ਅਤੇ ਜੇਕਰ ਕੋਈ ਦਵਾਈ ਨਹੀਂ ਹੈ ਤਾਂ ਡਾਕਟਰ ਖੁਦ ਜਾ ਕੇ ਲਿਆਵੇਗਾ।
ਜਲਦ ਹੀ ਕੁੱਝ ਹੋਰ ਨਵੀਆਂ ਸਕੀਮਾਂ ਲਾਂਚ ਕਰਾਂਗੇ
ਇਸ ਦੌਰਾਨ ਹਦਾਇਤਾਂ ਦਿੱਤੀਆਂ ਗਈਆਂ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਦਾ ਪੈਸਾ ਲੋਕਾਂ ਲਈ ਵਰਤਿਆ ਜਾਵੇ। ਲੋਕਾਂ 'ਚ ਜਾ ਕੇ ਲੋਕਾਂ ਦੇ ਕੰਮ ਕਰਨ ਨੂੰ ਕਿਹਾ। ਮਾਨ ਨੇ ਕਿਹਾ ਕਿ ਜਲਦ ਹੀ ਕੁੱਝ ਹੋਰ ਨਵੀਆਂ ਸਕੀਮਾਂ ਲਾਂਚ ਕਰਾਂਗੇ, ਜਿਸ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ।
ਫਰਵਰੀ ਮਹੀਨੇ ਵਿੱਚ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ
ਉਨ੍ਹਾਂ ਕਿਹਾ ਕਿ ਸਾਰੇ ਡੀਸੀ ਕਿਸਾਨਾਂ ਦੀ ਪਰਾਲੀ ਸਬੰਧੀ ਸੁਝਾਅ ਦੇਣਗੇ। ਇਸ ਤੋਂ ਇਲਾਵਾ ਸਰਕਾਰ ਤੁਹਾਡੇ ਦੁਆਰ ਸਕੀਮ ਤਹਿਤ ਫਰਵਰੀ ਮਹੀਨੇ ਵਿੱਚ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਵੀ ਸ਼ੁਰੂ ਕੀਤੀ ਜਾਵੇਗੀ।