ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ 457 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਸੰਬੋਧਨ ਕਰਦੇ ਹਏ ਸੀ ਐਮ ਮਾਨ ਨੇ ਕਿਹਾ ਕਿ ਅੱਜ ਬਿਨਾਂ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਉਨਾਂ ਕਿਹਾ ਕਿ ਕੋਈ ਇਕ ਵਿਅਕਤੀ ਦਿਖਾ ਦਿਓ ਜਿਹੜਾ ਕਹਿ ਦੇਵੇ ਕਿ ਮੈਨੂੰ ਸਿਫਾਰਸ਼ ਉਤੇ ਨੌਕਰੀ ਮਿਲੀ ਹੈ।
ਸੀ ਐਮ ਮਾਨ ਨੇ ਕਿਹਾ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ, ਦੁਨੀਆ ਵਿਚ ਤੁਸੀਂ ਜਿਥੇ ਮਰਜ਼ੀ ਚਲੇ ਜਾਓ ਪੰਜਾਬ ਵਰਗੀ ਧਰਤੀ ਕਿਤੇ ਨਹੀਂ। ਅਸੀਂ ਛੱਡ ਕੇ ਨਹੀਂ ਜਾਣਾ ਆਪਣਾ ਮੁਲਖ। ਉਨਾਂ ਕਿਹਾ ਕਿ ਜਦੋਂ ਮੈਂ ਸ਼ੋਅ ਕਰਦਾ ਸੀ ਮੈਂ ਬਹੁਤ ਦੇਸ਼ ਘੁੰਮੇ ਪਰ ਇਹੋ ਜਿਹੀ ਧਰਤੀ ਕਿਤੇ ਨਹੀਂ ਮਿਲਣੀ, ਜਿਥੇ ਬਾਬੇ ਨਾਨਕ ਨੇ ਰਬਾਬ ਛੇੜੀ ਤੇ ਬਾਣੀ ਉਚਰੀ, ਆਪਣੀ ਧਰਤੀ ਇਕ ਸਾਲ 'ਚ 150 ਮਣ ਦਾਣੇ ਪੈਦਾ ਕਰ ਦਿੰਦੀ ਹੈ,90 ਮਣ ਝੋਨਾ, 60 ਮਣ ਕਣਕ, ਇਹ ਉਹ ਧਰਤੀ ਹੈ,ਜੋ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਚਰਨਛੋਹ ਪ੍ਰਾਪਤ, ਤੁਸੀਂ ਇਹੋ ਜਿਹੀ ਧਰਤੀ ਛੱਡ ਕੇ ਬਾਹਰ ਜਾ ਰਹੇ ਹੋ, ਅਸੀਂ ਆਪਣੇ ਪੰਜਾਬ ਵਿਚ ਹੀ ਤਰੱਕੀ ਕਰਾਂਗੇ।
ਅਸੀਂ ਜਾਂਦੇ ਕਿਨਾਂ ਕੋਲ ਜਿਨ੍ਹਾਂ ਨੂੰ ਕੱਢਣ ਲਈ ਸਾਡੇ ਸੂਰਵੀਰ ਸੂਲੀ ਉਤੇ ਚੜ੍ਹ ਗਏ। ਉਨਾਂ ਕਿਹਾ ਕਿ ਇਹ ਲੋਕਾਂ ਦਾ ਕਸੂਰ ਨਹੀਂ , ਜਿਨ੍ਹਾਂ ਨੇ 70 ਸਾਲਾਂ ਤੋਂ ਰਾਜ ਕੀਤਾ ਹੈ, ਇਹ ਉਨਾਂ ਦੀ ਜ਼ਿੰਮੇਵਾਰੀ ਸੀ, ਲੋਕਾਂ ਦੀ ਮਿਹਨਤ ਵਿਚ ਕੋਈ ਕਮੀ ਨਹੀਂ। ਡੱਬੇ ਤਾਂ ਉਧਰ ਹੀ ਜਾਣਗੇ ਜਿਧਰ ਇੰਜਣ ਜਾਵੇਗਾ, ਹੁਣ ਇੰਜਣ ਬਦਲ ਗਏ, ਡੱਬੇ ਵੀ ਪੱਟਰੀ ਉਤੇ ਚੜ੍ਹ ਗਏ। ਸੀ ਐਮ ਮਾਨ ਨੇ ਕਿਹਾ ਕਿ ਜਦੋਂ ਮੈਂ ਕਾਮੇਡੀ ਕਰਦਾ ਸੀ ਉਦੋਂ ਤੋਂ ਹੀ ਮੇਰੇ ਅੰਦਰ ਬਹੁਤ ਦਰਦ ਹੈ।ਆਪਣੇ ਲਈ ਤਾਂ ਹਰ ਕੋਈ ਲੜਦਾ ਹੈ, ਪਰ ਲੋਕਾਂ ਦੇ ਹੱਕਾਂ ਲਈ ਕੋਈ ਕੋਈ ਲੜਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਪਰਿਵਾਰ ਬਚਾਓ ਯਾਤਰਾ
ਅਕਾਲੀ ਦਲ ਉਤੇ ਵਰ੍ਹਦਿਆਂ ਸੀ ਐਮ ਮਾਨ ਨੇ ਕਿਹਾ ਕਿ ਮੈਨੂੰ ਕੋਈ ਕਿਤੇ ਗਾਲ੍ਹਾਂ ਕੱਢੀ ਜਾਂਦਾ ਹੈ , ਮੈਨੂੰ ਕੋਈ ਪਰਵਾਹ ਨਹੀਂ ਜਦੋਂ ਤੱਕ ਲੋਕ ਮੇਰੇ ਨਾਲ ਹਨ। ਸੀ ਐਮ ਮਾਨ ਨੇ ਕਿਹਾ ਕਿ ਇਨਾਂ ਨੇ ਤਾਂ ਨੁਕਸ ਕੱਢਣੇ ਹੀ ਹਨ। ਆਮ ਆਦਮੀ ਕਲੀਨਕਾਂ ਵਿਚ ਕਰੋੜਾਂ ਬੰਦਾ ਦਵਾਈ ਲੈ ਕੇ ਠੀਕ ਹੋ ਗਿਆ ਉਨਾਂ ਬਾਰੇ ਕਦੇ ਨਹੀਂ ਬੋਲਦੇ, ਸਰਕਾਰੀ ਨੌਕਰੀਆਂ ਦੇ ਰਹੇ ਹਾਂ,ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਪ੍ਰਾਈਵੇਟ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ 1080 ਕਰੋੜ ਵਿਚ ਖਰੀਦਿਆ, ਬਿਜਲੀ ਬਿੱਲ ਮੁਆਫ, ਨਹਿਰਾਂ, ਕੱਸੀਆਂ, ਰਾਹੀਂ ਪਿੰਡਾਂ ਵਿਚ ਸਾਫ ਪਾਣੀ ਜਾ ਰਿਹਾ ਹੈ, ਇਨਾਂ ਬਾਰੇ ਗੱਲ ਨਹੀਂ ਕਰਦੇ। ਉਨਾਂ ਕਿਹਾ ਕਿ ਇਨਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ।
ਨਵਜੋਤ ਸਿੱਧੂ 'ਤੇ ਨਿਸ਼ਾਨਾ
ਨਵਜੋਤ ਸਿੱਧੂ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਤਾਂ ਵਿਆਹਾਂ ਵਿਚ ਲੈਣ-ਦੇਣ ਵਾਲੇ ਸੂਟਾਂ ਵਰਗਾ ਹੈ, ਇਸ ਨੂੰ ਕੋਈ ਖੋਲ੍ਹਦਾ ਨਹੀਂ ਸੀ, ਗਲਤੀ ਨਾਲ ਕਾਂਗਰਸ ਨੇ ਖੋਲ੍ਹ ਲਿਆ, ਹੁਣ ਵਿਚ ਨਹੀਂ ਪੈਂਦਾ। ਉਨਾਂ ਕਿਹਾ ਕਿ ਜਦੋਂ ਸਿੱਧੂ ਨੂੰ ਬਿਜਲੀ ਮੰਤਰੀ ਬਣਾਉਂਦੇ ਸਨ ਉਦੋਂ ਕਿਉਂ ਨਹੀਂ ਬਣਿਆ, ਉਦੋਂ ਬਣ ਜਾਂਦਾ। ਇਨਾਂ ਆਪ ਕੁਝ ਕਰਨਾ ਨਹੀਂ ਦੂਜਿਆਂ ਨੂੰ ਕੁਝ ਕਰਨ ਨਹੀਂ ਦੇਣਾ।