ਈਦ-ਉੱਲ ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਸੀ ਐੱਮ ਮਾਨ ਨੇ ਐਕਸ ਉਤੇ ਟਵੀਟ ਕਰਦੇ ਹੋਏ ਲਿਖਿਆ ਕਿ ਆਪਸੀ ਭਾਈਚਾਰੇ ਅਤੇ ਏਕਤਾ ਦੇ ਪ੍ਰਤੀਕ ਤਿਉਹਾਰ ਈਦ-ਉੱਲ-ਫ਼ਿਤਰ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ। ਅੱਲ੍ਹਾ ਸਾਰਿਆਂ 'ਤੇ ਸਦਾ ਆਪਣਾ ਰਹਿਮਤ ਭਰਿਆ ਹੱਥ ਰੱਖਣ। ਸਾਂਝੀਵਾਲਤਾ ਬਣੀ ਰਹੇ ਤੇ ਅਸੀਂ ਇਸੇ ਤਰ੍ਹਾਂ ਰਲ-ਮਿਲ ਕੇ ਤਿਉਹਾਰ ਮਨਾਉਂਦੇ ਰਹੀਏ।
ਈਦ-ਉੱਲ-ਫ਼ਿਤਰ ਦੀ ਮਹੱਤਤਾ
ਇਸਲਾਮ ਵਿੱਚ ਈਦ ਦਾ ਖਾਸ ਮਹੱਤਵ ਹੈ। ਰੋਜ਼ੇ ਦੇ ਸਮਾਪਤ ਹੋਣ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਵੇਰੇ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਅੱਲ੍ਹਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ ਅਤੇ ਇੱਕ ਦੂਜੇ ਨੂੰ ਈਦ ਮੁਬਾਰਕ ਕਹਿੰਦੇ ਹਨ। ਇਸ ਦਿਨ, ਵੱਖ-ਵੱਖ ਪਕਵਾਨਾਂ ਦੇ ਨਾਲ ਮਿੱਠੀਆਂ ਸੇਵੀਆਂ ਵੀ ਬਣਾਈਆਂ ਜਾਂਦੀਆਂ ਹਨ।
ਪੰਜਾਬ ਵਿਚ ਅੱਜ ਛੁੱਟੀ
ਪੰਜਾਬ ਵਿੱਚ ਈਦ ਦੇ ਤਿਉਹਾਰ ਮੌਕੇ ਸੋਮਵਾਰ 31 ਮਾਰਚ ਅੱਜ ਸਰਕਾਰੀ ਛੁੱਟੀ ਹੈ। ਪੰਜਾਬ ਸਰਕਾਰ ਨੇ ਈਦ-ਉੱਲ-ਫ਼ਿਤਰ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਛੁੱਟੀ ਦਾ ਐਲਾਨ ਕੀਤਾ ਹੈ।