• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਮਾਨ ਨੇ ਮਾਘੀ ਜੋੜ ਮੇਲੇ 'ਤੇ ਸ਼ਹੀਦਾਂ ਨੂੰ ਕੀਤਾ ਪ੍ਰਣਾਮ, ਮਕਰ ਸੰਕ੍ਰਾਂਤੀ ਦੀਆਂ ਦਿੱਤੀਆਂ ਵਧਾਈਆਂ

1/14/2025 12:05:46 PM Gurpreet Singh     cm mann tweet, maghi Jor Mela, makar Sankranti, punjab news     CM ਮਾਨ ਨੇ ਮਾਘੀ ਜੋੜ ਮੇਲੇ 'ਤੇ ਸ਼ਹੀਦਾਂ ਨੂੰ ਕੀਤਾ ਪ੍ਰਣਾਮ, ਮਕਰ ਸੰਕ੍ਰਾਂਤੀ ਦੀਆਂ ਦਿੱਤੀਆਂ ਵਧਾਈਆਂ 

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਾਘੀ ਦੇ ਜੋੜ ਮੇਲੇ ਉਤੇ ਗੁਰੂ ਚਰਣਾਂ ਵਿਚ ਪ੍ਰਣਾਮ ਕੀਤਾ ਹੈ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ 12 ਜਵਨਰੀ ਤੋਂ 14 ਜਨਵਰੀ ਤੱਕ ਭਾਰੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ।

CM ਮਾਨ ਨੇ ਟਵੀਟ ਕੀਤਾ

ਜੋੜ ਮੇਲਾ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਖਿਦਰਾਣੇ ਦੀ ਢਾਬ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ 'ਚ ਜੂਝਣ ਵਾਲੇ ਸਮੂਹ ਸ਼ਹੀਦਾਂ ਨੂੰ ਦਿਲੋਂ ਸਤਿਕਾਰ। ਉਹਨਾਂ ਵੱਲੋਂ ਦਿੱਤੀ ਸ਼ਹਾਦਤ, ਸਾਨੂੰ ਧਰਮ ਅਤੇ ਸੱਚ ਦੇ ਮਾਰਗ 'ਤੇ ਚੱਲਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਅੱਜ ਜੋੜ ਮੇਲਾ ਮਾਘੀ ਮੌਕੇ ਦੂਰੋਂ ਨੇੜਿਓਂ ਸ੍ਰੀ ਮੁਕਤਸਰ ਸਾਹਿਬ ਵਿਖੇ… pic.twitter.com/VaW6zBBs2A

— Bhagwant Mann (@BhagwantMann) January 14, 2025

 CM ਮਾਨ ਨੇ ਲਿਖਿਆ ਕਿ ਜੋੜ ਮੇਲਾ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਖਿਦਰਾਣੇ ਦੀ ਢਾਬ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ 'ਚ ਜੂਝਣ ਵਾਲੇ ਸਮੂਹ ਸ਼ਹੀਦਾਂ ਨੂੰ ਦਿਲੋਂ ਸਤਿਕਾਰ। ਉਹਨਾਂ ਵੱਲੋਂ ਦਿੱਤੀ ਸ਼ਹਾਦਤ, ਸਾਨੂੰ ਧਰਮ ਅਤੇ ਸੱਚ ਦੇ ਮਾਰਗ 'ਤੇ ਚੱਲਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਅੱਜ ਜੋੜ ਮੇਲਾ ਮਾਘੀ ਮੌਕੇ ਦੂਰੋਂ ਨੇੜਿਓਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਸਮੂਹ ਸੰਗਤਾਂ ਦੇ ਨਾਲ ਗੁਰੂ ਚਰਨਾਂ ‘ਚ ਪ੍ਰਣਾਮ।

ਮਕਰ ਸੰਕ੍ਰਾਂਤੀ ਦੀਆਂ ਦਿੱਤੀਆਂ ਵਧਾਈਆਂ

ਮਕਰ ਸੰਕ੍ਰਾਂਤੀ ਦੇ ਸ਼ੁੱਭ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਹ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਵੇ। pic.twitter.com/kyawKADd00

— Bhagwant Mann (@BhagwantMann) January 14, 2025

ਇਸ ਦੇ ਨਾਲ ਹੀ ਸੀ ਐਮ ਮਾਨ ਨੇ ਮਕਰ ਸੰਕ੍ਰਾਂਤੀ ਦੇ ਸ਼ੁੱਭ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਹਨ। ਇਹ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਵੇ।

ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪੁੱਜੀ ਸੰਗਤ

ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਮਾਘੀ ਇਸ਼ਨਾਨ ਵਾਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼-ਵਿਦੇਸ਼ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ। ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਕੇ ਗੁਰੂ ਚਰਣਾਂ ਵਿਚ ਪ੍ਰਣਾਮ ਕੀਤਾ।

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਸਿੱਖ ਧਰਮ ਵਿੱਚ ਗੁਰੂ-ਸਿੱਖ ਦੇ ਅਟੁੱਟ ਅਤੇ ਸਮਰਪਿਤ ਰਿਸ਼ਤੇ ਨੂੰ ਬਿਆਨਦੀ ਗਾਥਾ ਦਾ ਪ੍ਰਤੀਕ ਹੈ, ਜਿਸ ਦਾ ਪੁਰਾਤਨ ਨਾਂ ਖਿਦਰਾਣੇ ਦੀ ਢਾਬ ਸੀ। ਖਿਦਰਾਣੇ ਦੀ ਢਾਬ ਉਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜੰਗ ਦੌਰਾਨ ਉਹ ਚਾਲੀ ਸਿੰਘ ਵੀ ਸ਼ਾਮਲ ਹੋਏ ਜੋ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਗੁਰੂ ਸਾਹਿਬ ਨੂੰ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ।

ਮਾਤਾ ਭਾਗ ਕੌਰ ਦੀ ਅਗਵਾਈ ਵਿਚ ਭਾਈ ਮਹਾਂ ਸਿੰਘ ਅਤੇ 40 ਸਿੰਘਾਂ ਦਾ ਜੱਥਾ ਖਿਦਰਾਣੇ ਦੀ ਢਾਬ ਵਿਖੇ ਗੁਰੂ ਸਾਹਿਬ ਕੋਲ ਆ ਗਏ ਤੇ ਮੁਗਲ ਹਕੂਮਤ ਵਿਰੁੱਧ ਜੰਗ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਜਖ਼ਮੀ ਹਾਲਤ ਵਿਚ ਭਾਈ ਮਹਾਂ ਸਿੰਘ ਤੋਂ ਜਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਬੇਦਾਵਾ ਪਾੜ੍ਹ ਦਿਓ ਜੋ ਅਸੀਂ ਤੁਹਾਨੂੰ ਲਿਖ ਕੇ ਦੇ ਆਏ ਸੀ।

ਇਸ ਜਗ੍ਹਾ ਗੁਰੂ ਸਾਹਿਬ ਨੇ ਬੇਦਾਵਾ ਪਾੜ੍ਹਿਆ ਅਤੇ ਉਸ ਜਗ੍ਹਾ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ, ਖਿਦਰਾਣੇ ਦੀ ਢਾਬ ਵਾਲੀ ਜਗ੍ਹਾ ਨੂੰ ਗੁਰੂ ਸਾਹਿਬ ਨੇ ਮੁਕਤ ਸਰ ਅਰਥਾਤ ਮੁਕਤੀ ਦਾ ਸਰੋਵਰ ਹੋਣ ਦਾ ਵਰ ਦਿੱਤਾ ਅਤੇ ਉਦੋਂ ਤੋਂ ਇਸ ਅਸਥਾਨ ਦਾ ਨਾਂ ਖਿਦਰਾਣਾ ਤੋਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ। ਉਹ 40 ਸਿੰਘ ਇਤਿਹਾਸ ਵਿਚ 40 ਮੁਕਤਿਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ।

ਗੁਰਦੁਆਰਾ ਟੁੱਟੀ ਗੰਢੀ ਸਾਹਿਬ

ਉਨ੍ਹਾਂ ਨੇ 40 ਮੁਕਤਿਆਂ ਦੇ ਨਾਮ ਉਤੇ ਹੀ ਇਸ ਜਗ੍ਹਾ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪਿਆ। ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦਾ ਬੇਦਾਵਾ ਪਾੜ੍ਹਿਆ ਉਸ ਜਗ੍ਹਾ ਉਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ। ਜਿਸ ਜਗ੍ਹਾ ਉਤੇ ਤੰਬੂ ਲਾ ਕੇ ਸਿੰਘਾਂ ਮੁਗਲ ਹਕੂਮਤ ਵਿਰੁੱਧ ਲੜਾਈ ਲੜੀ ਉਸ ਜਗ੍ਹਾ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।

ਇਥੇ ਹੀ ਮਾਤਾ ਭਾਗ ਕੌਰ ਦੀ ਯਾਦ ਵਿੱਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਸੁਸ਼ੋਭਿਤ ਹੈ। ਜਿਸ ਜਗ੍ਹਾ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।


 

'cm mann tweet','maghi Jor Mela','makar Sankranti','punjab news'

Please Comment Here

Similar Post You May Like

Recent Post

  • Vaishno Devi Yatra : ਮਾਤਾ ਦੇਵੀ ਯਾਤਰਾ ਨੂੰ ਲੈ ਕੇ ਵੱਡੀ UPDATE, ਜਾਣ ਤੋਂ ਪਹਿਲਾਂ ਪੜ੍ਹੋ ਖਬਰ ...

  • ਜਲੰਧਰ 'ਚ ਦੋ ਦਿਨਾਂ ਲਈ ਸ਼ਰਾਬ ਅਤੇ ਮਾਸ ਦੀ ਵਿਕਰੀ 'ਤੇ ਪਾਬੰਦੀ, ਸਕੂਲਾਂ 'ਚ ਅੱਧੀ ਛੁੱਟੀ ਦਾ ਐਲਾਨ...

  • ਜਲੰਧਰ 'ਚ WANTED ਦੋਸ਼ੀ ਨੇ ਖੁੱਲ੍ਹੇਆਮ ਕਰਵਾਇਆ ਦੁਸਹਿਰਾ ਦਾ ਆਯੋਜਨ, ਡੀਐਸਪੀ ਨੂੰ ਕੀਤਾ ਸਨਮਾਨਿਤ...

  • ਪੰਜਾਬ: ਮੁੱਖ ਮੰਤਰੀ ਮਾਨ ਦੀ ਰੈਲੀ 'ਚ ਜਾ ਰਹੀ ਬੱਸ 'ਤੇ ਹਮਲਾ, ਸਰਪੰਚ ਅਤੇ ਕਈ 'ਆਪ' ਵਰਕਰ ਜ਼ਖਮੀ...

  • ਕਾਂਗਰਸੀ ਵਿਧਾਇਕ ਹਸਪਤਾਲ 'ਚ ਭਰਤੀ, ਹਾਲਚਾਲ ਜਾਣਨ ਪਹੁੰਚੇ ਪ੍ਰਤਾਪ ਬਾਜਵਾ ਅਤੇ ਬਲਵੀਰ ਸਿੱਧੂ ...

  • ਜਲੰਧਰ: ਮਸ਼ਹੂਰ Heart Attack Parathe Wala ਦੇ ਬਾਹਰ ਭਾਰੀ ਹੰਗਾਮਾ, SHO 'ਤੇ ਲਗਾਏ ਦੋਸ਼ ...

  • ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਆਉਣ ਵਾਲੇ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ...

  • ਪੰਜਾਬ 'ਚ 7,8 ਅਕਤੂਬਰ ਨੂੰ ਛੁੱਟੀ ਦਾ ਐਲਨ, ਬੰਦ ਰਹਿਣਗੇ ਇਹ ਅਦਾਰੇ ...

  • ਜਲੰਧਰ CP ਧਨਪ੍ਰੀਤ ਕੌਰ ਸੁਰਜੀਤ ਹਾਕੀ ਸੁਸਾਇਟੀ ਦੇ ਬਣੇ ਸਰਪ੍ਰਸਤ, SSP ਹਰਵਿੰਦਰ ਵਿਰਕ ਨੂੰ ਮਿਲੀ ਇਹ ਜ਼ਿੰਮੇਵਾਰੀ ...

  • ਜਲੰਧਰ PAP ਚੌਕ 'ਚ ਪੰਜਾਬ ਰੋਡਵੇਜ਼ ਬੱਸ ਦਾ ਡੀਜ਼ਲ ਟੈਂਕ ਹਾਈਵੇਅ 'ਤੇ ਡਿੱਗਾ, ਲੱਗਾ ਲੰਬਾ ਜਾਮ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY