ਜਲੰਧਰ ਦੇ ਇੱਕ ਮਸ਼ਹੂਰ ਕਲੱਬ ਦੇ ਕੈਸ਼ੀਅਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਸਵੇਰੇ ਉਦੋਂ ਲੱਗਾ ਜਦੋਂ ਕਲੱਬ ਦੇ ਲੋਕਾਂ ਨੇ ਅਕਾਸ਼ਦੀਪ ਨੂੰ ਡਿੱਗਿਆ ਦੇਖਿਆ।
ਪੌੜੀਆਂ ਤੋਂ ਹੇਠਾਂ ਡਿੱਗਣ ਕਾਰਨ ਹੋਈ ਮੌਤ
ਕੈਸ਼ੀਅਰ ਅਕਾਸ਼ਦੀਪ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਸਟਾਫ਼ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਕਾਸ਼ਦੀਪ ਦੀ ਮੌਤ ਪੌੜੀਆਂ ਤੋਂ ਤਿਲਕਣ ਕਾਰਨ ਹੋਈ ਹੈ। ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ।
ਪਿਛਲੇ ਸਾਲ ਹੀ ਨੌਕਰੀ ਜੁਆਇਨ ਕੀਤੀ ਸੀ
ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਪਿਛਲੇ ਸਾਲ ਨਵੰਬਰ ਮਹੀਨੇ 'ਚ ਕਲੱਬ ਨਾਲ ਜੁੜਿਆ ਸੀ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।