ਚੰਡੀਗੜ੍ਹ ਦੇ ਇਕ ਮਸ਼ਹੂਰ ਸਕੂਲ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਫੋਟੋਆਂ AI ਰਾਹੀਂ ਬਣਾਈਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਨੈਪਚੈਟ 'ਤੇ ਵੀ ਅਪਲੋਡ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫੋਟੋਆਂ ਸਕੂਲ ਦੀ ਵੈੱਬਸਾਈਟ ਤੋਂ ਹੀ ਡਾਊਨਲੋਡ ਕੀਤੀਆਂ ਗਈਆਂ। ਜਿਵੇਂ ਹੀ ਮਾਪਿਆਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ 10 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ।
ਸੀਨੀਅਰਜ਼ ਦਾ ਹੈ Snapchat ਪੋਰਟਲ
ਇੱਕ ਲੜਕੀ ਦਾ ਪਿਤਾ ਛੁੱਟੀ ਦੌਰਾਨ ਉਸ ਨੂੰ ਲੈਣ ਸਕੂਲ ਗਿਆ ਤਾਂ ਉਥੇ ਲੜਕੀ ਡਰੀ ਹੋਈ ਸੀ। ਜਦੋਂ ਉਸ ਦੇ ਪਿਤਾ ਨੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਰੋਣ ਲੱਗੀ। ਵਾਰ-ਵਾਰ ਪੁੱਛੇ ਜਾਣ 'ਤੇ ਉਸ ਨੇ ਦੱਸਿਆ ਕਿ ਸੀਨੀਅਰਜ਼ ਦਾ ਇਕ ਸਨੈਪਚੈਟ ਪੋਰਟਲ ਹੈ। ਉਸ ਉਤੇ ਉਸ ਤੋਂ ਇਲਾਵਾ ਕਈ ਹੋਰ ਲੜਕੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
ਸਕੂਲ ਨੇ ਨਹੀਂ ਕੀਤੀ ਸਖ਼ਤ ਕਾਰਵਾਈ- ਪਰਿਵਾਰ
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਕੂਲ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਨੇ ਇਸ ਸਨੈਪਚੈਟ ਆਈਡੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਹੈ। ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ 'ਤੇ ਚੁੱਪ ਧਾਰੀ ਹੋਈ ਹੈ। ਸਕੂਲ ਪੋਰਟਲ ਜਿਸ ਤੋਂ ਫੋਟੋ ਡਾਊਨਲੋਡ ਕੀਤੀ ਗਈ ਹੈ। ਮਾਪੇ, ਸਕੂਲੀ ਵਿਦਿਆਰਥੀ ਅਤੇ ਸਕੂਲ ਸਟਾਫ ਉਸ ਪੋਰਟਲ 'ਤੇ ਜੁੜੇ ਹੋਏ ਹਨ। ਇਸ ਕਾਰਨ ਅਜਿਹੀਆਂ ਹਰਕਤਾਂ ਕਰਨ ਵਾਲਾ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਸਕੂਲ ਨਾਲ ਜੁੜਿਆ ਹੋ ਸਕਦਾ ਹੈ।