ਚੰਡੀਗੜ੍ਹ ਹਵਾਈ ਅੱਡੇ 'ਤੇ ਯਾਤਰੀ ਉਸ ਸਮੇਂ ਬਹੁਤ ਡਰ ਗਏ ਤੇ ਪ੍ਰੇਸ਼ਾਨ ਹੋ ਗਏ ਜਦੋਂ ਲੈਂਡਿੰਗ ਦੌਰਾਨ ਜਹਾਜ਼ ਨੇ ਫਿਰ ਤੋਂ ਉਡਾਨ ਭਰ ਲਈ। ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ ਲੈਂਡਿੰਗ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਅਤੇ ਡਰ ਦਾ ਸਾਹਮਣਾ ਕਰਨਾ ਪਿਆ।
ਇੰਡੀਗੋ ਫਲਾਈਟ ਲੈਂਡਿੰਗ ਕਰਦੇ ਸਮੇਂ ਅਚਾਨਕ ਦੁਬਾਰਾ ਅਸਮਾਨ ਵਿੱਚ ਟੇਕ ਆਫ ਕਰ ਗਈ ਅਤੇ ਕੁਝ ਸਮੇਂ ਬਾਅਦ ਹੀ ਦੁਬਾਰਾ ਲੈਂਡ ਕੀਤਾ। ਇਸ ਫਲਾਈਟ ਵਿਚ ਜਲੰਧਰ ਦੇ ਯਾਤਰੀ ਵੀ ਸਵਾਰ ਸਨ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਵੀ ਉਨ੍ਹਾਂ ਨਾਲ ਅਜਿਹਾ ਹੀ ਕੁਝ ਹੋਇਆ ਸੀ।
ਉਨ੍ਹਾਂ ਕਿਹਾ ਕਿ ਹੁਣ ਉਹ ਚੰਡੀਗੜ੍ਹ ਹਵਾਈ ਅੱਡਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਸ ਤਰ੍ਹਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ, ਇਹ ਹਵਾਈ ਅੱਡਾ ਪ੍ਰਬੰਧਨ ਦੀ ਲਾਪਰਵਾਹੀ ਹੈ। ਜੇਕਰ ਰਨਵੇਅ ਕਲੀਅਰ ਨਹੀਂ ਹੈ ਤਾਂ ਜਹਾਜ਼ ਕਿਵੇਂ ਉਤਰ ਸਕਦਾ ਹੈ? ਜੇਕਰ ਇਹ ਵਾਰ-ਵਾਰ ਹੁੰਦਾ ਹੈ, ਤਾਂ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਹੋ ਰਿਹਾ ਹੈ। ਜੇਕਰ ਪਾਇਲਟ ਸਮਝਦਾਰੀ ਨਾ ਦਿਖਾਉਣ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ।
ਕੀ ਹੈ ਪੂਰਾ ਮਾਮਲਾ
ਯਾਤਰੀਆਂ ਨੇ ਦੱਸਿਆ ਕਿ ਇੰਡੀਗੋ ਫਲਾਈਟ ਨੰਬਰ 6E-851 ਨੇ ਕੱਲ੍ਹ ਦੁਪਹਿਰ 3.25 ਵਜੇ ਬੰਗਲੁਰੂ ਤੋਂ ਉਡਾਣ ਭਰੀ ਸੀ, ਜਿਸ ਵਿੱਚ ਜਲੰਧਰ ਤੋਂ ਦੋ ਯਾਤਰੀ ਸਵਾਰ ਸਨ। ਇਹ ਉਡਾਣ ਸ਼ਾਮ 6.25 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰਨੀ ਸੀ ਪਰ ਉਡਾਣ 30 ਮਿੰਟ ਦੇਰੀ ਨਾਲ ਚੱਲ ਰਹੀ ਸੀ ਅਤੇ ਪਾਇਲਟ ਨੇ ਦੱਸਿਆ ਕਿ ਉਹ ਹੁਣ ਲੈਂਡ ਕਰਨ ਜਾ ਰਹੇ ਹਨ। ਜਹਾਜ਼ ਹੇਠਾਂ ਵੱਲ ਜਾਣ ਲੱਗਾ। ਹਵਾਈ ਅੱਡੇ ਦੇ ਰਨਵੇਅ 'ਤੇ ਹੇਠਾਂ ਵੱਲ ਜਾਂਦੇ ਹੋਏ, ਜਹਾਜ਼ ਨੇ ਦੁਬਾਰਾ ਉਡਾਣ ਭਰੀ। ਇੱਕ ਸਮੇਂ ਉਹ ਡਰ ਗਏ ਕਿ ਅਜਿਹਾ ਕਿਉਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਨਾਲ ਦੂਜੀ ਵਾਰ ਹੋਇਆ ਹੈ। ਅਕਤੂਬਰ ਦੇ ਮਹੀਨੇ ਦੇ ਸ਼ੁਰੂ ਵਿੱਚ ਵੀ ਉਹ ਬੰਗਲੌਰ ਤੋਂ ਆ ਰਹੇ ਸਨ। ਇੰਡੀਗੋ ਏਅਰਲਾਈਨਜ਼ ਦੀ ਉਡਾਣ (6E2194) ਜਿਸ ਨੇ ਰਾਤ 9.30 ਵਜੇ ਦੇ ਕਰੀਬ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਨੇ ਰਾਤ 11 ਵਜੇ ਦੇ ਕਰੀਬ ਚੰਡੀਗੜ੍ਹ ਵਿੱਚ ਉਤਰਨਾ ਸੀ। ਜਿਵੇਂ ਹੀ ਇਹ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਿਆ। ਪਾਇਲਟ ਨੇ ਜਹਾਜ਼ ਨੂੰ ਰਨਵੇ ਵੱਲ ਹੇਠਾਂ ਵੱਲ ਮੋੜ ਦਿੱਤਾ।
ਜਹਾਜ਼ ਕਾਫ਼ੀ ਹੇਠਾਂ ਆ ਗਿਆ ਸੀ ਕਿ ਜਦੋਂ ਅਚਾਨਕ ਪਾਇਲਟ ਨੇ ਫਿਰ ਟੇਕ ਆਫ ਕਰ ਲਿਆ। ਫਿਰ ਸਾਰੇ ਯਾਤਰੀ ਡਰ ਗਏ ਕਿ ਅਜਿਹਾ ਕਿਉਂ ਹੋਇਆ। ਉਸ ਸਮੇਂ, ਪਾਇਲਟ ਨੇ ਕਿਹਾ ਸੀ ਕਿ ਇਸ ਦਾ ਕਾਰਨ ਰਨਵੇਅ ਕਲੀਅਰ ਨਾ ਹੋਣਾ ਸੀ। ਇਹ ਪਾਇਲਟ ਅਤੇ ਹਵਾਈ ਅੱਡਾ ਅਥਾਰਟੀ ਵਿਚਕਾਰ ਤਾਲਮੇਲ ਨਾ ਹੋਣਾ ਦਰਸਾਉਂਦਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।