ਖਬਰਿਸਤਾਨ ਨੈੱਟਵਰਕ-ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀਆਂ ਇਕ ਵਾਰ ਫਿਰ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸ ਦੇਈਏ ਕਿ ਆਸ਼ੂ ਨੂੰ ਵਿਜੀਲੈਂਸ ਨੇ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਵਿਚ ਆਸ਼ੂ ਨੂੰ ਅੱਜ ਹੀ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਹਨ।
ਵਿਜੀਲੈਂਸ ਪਹਿਲਾਂ ਵੀ ਕਰ ਚੁੱਕੀ ਗ੍ਰਿਫਤਾਰ
ਲੁਧਿਆਣਾ ਪੱਛਮੀ ਹਲਕੇ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਆਸ਼ੂ ਕਾਂਗਰਸੀ ਉਮੀਦਵਾਰ ਹਨ। ਦੱਸ ਦਈਏ ਕਿ ਆਸ਼ੂ ਨੂੰ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਉਹ ਜੇਲ੍ਹ ਵਿਚ ਵੀ ਰਹੇ ਸਨ।
ਜਾਣਕਾਰੀ ਮੁਤਾਬਕ ਹੁਣ ਵਿਜੀਲੈਂਸ ਨੇ ਕਿਸੇ ਵੱਖਰੇ ਕੇਸ ਵਿਚ ਆਸ਼ੂ ਨੂੰ ਸੰਮਨ ਭੇਜੇ ਹਨ। ਇਹ ਮਾਮਲਾ ਲੁਧਿਆਣਾ ਦੇ ਇਕ ਸਕੂਲ ਦੀ ਜ਼ਮੀਨ ਦੇ ਵਿਵਾਦ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ
ਆਸ਼ੂ ਨੇ ਇਸ ਮਾਮਲੇ ਵਿਚ ਪੇਸ਼ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਲੁਧਿਆਣਾ ਉਪ ਚੋਣਾਂ 19 ਤਰੀਕ ਨੂੰ ਹੋ ਰਹੀਆਂ ਹਨ, ਮੈਂ ਚੋਣਾਂ ਤੋਂ ਬਾਅਦ ਇਸ ਮਾਮਲੇ ਵਿਚ ਪੇਸ਼ ਹੋਵਾਂਗਾ। ਆਸ਼ੂ ਦਾ ਕਹਿਣਾ ਹੈ ਕਿ ਬੀਤੀ ਰਾਤ ਮੈਨੂੰ ਰਾਤ 9 ਵਜੇ ਦੇ ਕਰੀਬ ਇਸ ਬਾਰੇ ਪਤਾ ਲੱਗਾ। ਮੇਰੇ ਤੋਂ ਇਲਾਵਾ 25 ਹੋਰ ਲੋਕਾਂ ਨੂੰ ਸੰਮੰਨ ਜਾਰੀ ਕੀਤਾ ਗਿਆ ਹੈ ਪਰ ਮੈਨੂੰ ਜਾਣਬੁੱਝ ਕੇ ਚੋਣਾਂ ਦੌਰਾਨ ਤੰਗ ਕੀਤਾ ਜਾ ਰਿਹਾ ਹੈ।