ਦੇਸ਼ 'ਚ ਰੇਲ ਹਾਦਸੇ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੇ ਹਨ, ਉੱਥੇ ਹੀ ਇੱਕ ਵਾਰ ਫਿਰ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਰੇਲਵੇ ਟਰੈਕ 'ਤੇ ਗੈਸ ਸਿਲੰਡਰ ਰੱਖ ਕੇ ਟਰੇਨ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ। ਇਹ ਘਟਨਾ ਸਵੇਰੇ 5.50 ਵਜੇ ਵਾਪਰੀ। ਹਾਲਾਂਕਿ, ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕਾਂ ਦੀ ਵਰਤੋਂ ਕਰਕੇ ਮਾਲ ਗੱਡੀ ਨੂੰ ਰੋਕ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਲ ਗੱਡੀ ਕਾਨਪੁਰ ਤੋਂ ਪ੍ਰਯਾਗਰਾਜ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਟਰੇਨ 'ਚ ਮੌਜੂਦ ਰੇਲਵੇ ਕਰਮਚਾਰੀਆਂ ਨੇ ਆਰਪੀਐੱਫ ਅਤੇ ਵਿਭਾਗ ਦੇ ਹੋਰ ਲੋਕਾਂ ਨੂੰ ਸੂਚਨਾ ਦਿੱਤੀ। ਘਟਨਾ ਵਾਲੀ ਥਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਟਰੈਕ 'ਤੇ ਸਿਲੰਡਰ ਰੱਖਿਆ ਹੋਇਆ ਹੈ।
ਰੇਲਵੇ ਟਰੈਕ 'ਤੇ ਮਿਲਿਆ ਪੰਜ ਕਿਲੋ ਦਾ ਗੈਸ ਸਿਲੰਡਰ
ਘਟਨਾ ਦੀ ਸੂਚਨਾ ਮਿਲਣ 'ਤੇ ਰੇਲਵੇ ਆਈਓਡਬਲਯੂ, ਸੁਰੱਖਿਆ ਬਲ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਗੈਸ ਸਿਲੰਡਰ ਨੂੰ ਟਰੈਕ ਤੋਂ ਹਟਾ ਕੇ ਜਾਂਚ ਕੀਤੀ ਗਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਪੰਜ ਕਿਲੋ ਦਾ ਗੈਸ ਸਿਲੰਡਰ ਖਾਲੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਟਰੈਕ 'ਤੇ ਰੱਖਿਆ ਸੀ ਲੋਹੇ ਦਾ ਖੰਭਾ
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਟ੍ਰੈਕ 'ਤੇ ਲੋਹੇ ਦਾ ਖੰਭਾ ਰੱਖਿਆ ਗਿਆ ਸੀ। ਹਾਲਾਂਕਿ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਸੂਚਨਾ ਮਿਲਣ 'ਤੇ ਜੀਆਰਪੀ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਪਿੱਲਰ ਨੂੰ ਟਰੈਕ ਤੋਂ ਹਟਾਇਆ। ਇਸ ਦੌਰਾਨ ਟਰੇਨ ਕਰੀਬ 20 ਮਿੰਟ ਤੱਕ ਖੜ੍ਹੀ ਰਹੀ।