ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਦੇ ਮੈਟਰੋ ਅਤੇ ਕਦੇ ਬੱਸ 'ਚ ਲੋਕਾਂ ਦੀਆਂ ਅਜੀਬੋ-ਗਰੀਬ ਹਰਕਤਾਂ ਕੈਮਰੇ 'ਚ ਰਿਕਾਰਡ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਜੋੜਾ ਬੱਸ ਵਿੱਚ ਬੈਠ ਕੇ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਬੱਸ ਵਿੱਚ ਬੈਠੇ ਇੱਕ ਵਿਅਕਤੀ ਨੇ ਇਸ ਨੂੰ ਆਪਣੇ ਫੋਨ ਵਿੱਚ ਕੈਦ ਕਰ ਲਿਆ ਅਤੇ ਹੁਣ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਖਬਰਿਸਤਾਨ ਇੱਕ ਜ਼ਿੰਮੇਵਾਰ ਚੈਨਲ ਹੋਣ ਕਰਕੇ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਕੈਮਰੇ 'ਚ ਘਟਨਾ ਹੋਈ ਰਿਕਾਰਡ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿੱਲੀ ਦੀ ਬੱਸ ਦੀ ਪਿਛਲੀ ਸੀਟ 'ਤੇ ਇਕ ਜੋੜਾ ਬਾਂਹ 'ਚ ਬਾਂਹ ਪਾਈ ਬੈਠਾ ਹੈ। ਉਹ ਲੜਕਾ ਲੜਕੀ ਨੂੰ ਚੁੰਮਦੇ ਹੋਏ ਨਜ਼ਰ ਆ ਰਿਹਾ ਹੈ । ਸਾਹਮਣੇ ਵਾਲੀ ਸੀਟ 'ਤੇ ਬੈਠਾ ਵਿਅਕਤੀ ਇਸ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰਦਾ ਹੈ। ਜੋੜੇ ਦੇ ਨਾਲ ਇੱਕ ਬਜ਼ੁਰਗ ਔਰਤ ਵੀ ਬੈਠੀ ਹੋਈ ਹੈ |
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਔਰਤ ਬਿਨਾਂ ਕੱਪੜਿਆਂ ਦੇ ਦਿੱਲੀ ਬੱਸ 'ਚ ਸਵਾਰ ਹੋਈ ਸੀ। ਔਰਤ ਨੂੰ ਦੇਖ ਕੇ ਬੱਸ 'ਚ ਬੈਠੇ ਹੋਰ ਲੋਕ ਬੇਚੈਨ ਹੋ ਗਏ। ਕਿਉਂਕਿ ਔਰਤ ਸਿਰਫ਼ ਅੰਦਰੂਨੀ ਕੱਪੜੇ ਪਾ ਕੇ ਬੱਸ ਵਿੱਚ ਸਵਾਰ ਹੋਈ ਸੀ। ਔਰਤ ਨੂੰ ਦੇਖ ਕੇ ਉਥੇ ਖੜ੍ਹੇ ਲੋਕਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ ਅਤੇ ਦੂਜੀ ਸੀਟ 'ਤੇ ਬੈਠ ਗਏ।