ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਤਿਵਾੜੀ ਪਰਿਵਾਰ ਦੀ ਛੋਟੀ ਨੂੰਹ ਸੋਨਮ ਤਿਵਾੜੀ ਸ਼ਨੀਵਾਰ ਰਾਤ ਤੋਂ ਬਿਆਸ ਦਰਿਆ ਦੇ ਪੁਲ ਤੋਂ ਲਾਪਤਾ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਸੋਨਮ ਤਿਵਾੜੀ ਸ਼ਨੀਵਾਰ ਰਾਤ ਲਗਭਗ 9:30 ਵਜੇ ਬਿਆਸ ਦਰਿਆ ਦੇ ਪੁਲ ਤੋਂ ਅਚਾਨਕ ਗਾਇਬ ਹੋ ਗਈ।
ਪਤੀ ਅਤੇ ਬੱਚਿਆਂ ਨੂੰ ਭੇਜਿਆ ਆਈ ਲਵ ਯੂ ਦਾ ਮੈਸੇਜ
ਦੱਸਿਆ ਜਾ ਰਿਹਾ ਹੈ ਕਿ ਲਾਪਤਾ ਹੋਣ ਤੋਂ ਪਹਿਲਾਂ, ਸੋਨਮ ਤਿਵਾੜੀ ਨੇ ਪੁਲ ’ਤੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ ਤੇ ਪਤੀ ਅਤੇ ਬੱਚਿਆਂ ਨੂੰ ਆਈ ਲਵ ਯੂ ਦਾ ਸੁਨੇਹਾ ਵੀ ਭੇਜਿਆ ਸੀ। ਸੋਨਮ ਤਿਵਾੜੀ ਤਿਵਾੜੀ ਪਰਿਵਾਰ ਦੇ ਮੁਖੀ ਨਰੇਸ਼ ਤਿਵਾੜੀ ਦੀ ਛੋਟੀ ਨੂੰਹ ਹੈ ਅਤੇ ਮਨਦੀਪ (ਮਿੱਕੀ) ਤਿਵਾੜੀ ਦੀ ਪਤਨੀ ਹੈ। ਪਰਿਵਾਰ ਅਨੁਸਾਰ, ਸੋਨਮ ਪਿਛਲੇ ਕੁਝ ਦਿਨਾਂ ਤੋਂ ਦਿਮਾਗ ਵਿੱਚ ਗੱਠ ਬਣਨ ਕਾਰਨ ਮਾਨਸਿਕ ਤਣਾਅ ਵਿੱਚ ਸੀ।
ਬਿਆਸ ਦਰਿਆ ਤੋਂ ਲਾਪਤਾ
ਇਸ ਦੌਰਾਨ ਸ਼ਨੀਵਾਰ ਸ਼ਾਮ ਨੂੰ ਉਸ ਨੇ ਕੈਨੇਡਾ ਤੋਂ ਇੱਕ ਸਹੇਲੀ ਨਾਲ ਬਾਹਰ ਜਾਣ ਦੀ ਯੋਜਨਾ ਬਣਾਈ ਅਤੇ ਬਹਾਨਾ ਬਣਾ ਕੇ ਉਸ ਨੂੰ ਕਾਰ ਰਾਹੀਂ ਬਿਆਸ ਦਰਿਆ ਉਤੇ ਲੈ ਗਈ। ਪੁਲ ਪਾਰ ਕਰਨ ਤੋਂ ਬਾਅਦ, ਉਸਨੇ ਕਾਰ ਰੋਕੀ, ਆਪਣੀ ਸਹੇਲੀ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਅਤੇ ਵਾਪਸ ਮੁੜ ਕੇ ਪੁਲ ਵੱਲ ਚਲੀ ਗਈ। ਉਸ ਤੋਂ ਬਾਅਦ ਉਹ ਲਾਪਤਾ ਹੋ ਗਈ।