ਖ਼ਬਰਿਸਤਾਨ ਨੈੱਟਵਰਕ: ਮਹਿੰਗਾਈ ਦੀ ਮਾਰ ਇਕ ਵਾਰ ਫਿਰ ਲੋਕਾਂ ਉਤੇ ਪੈਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਰਨਾਟਕ ਸਰਕਾਰ ਨੇ ਡੀਜ਼ਲ 'ਤੇ ਵਿਕਰੀ ਟੈਕਸ ਵਧਾ ਕੇ 3% ਕਰ ਦਿੱਤਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਹੋਇਆ ਹੈ।
1 ਅਪ੍ਰੈਲ ਤੋਂ ਨਵੇਂ ਰੇਟ ਲਾਗੂ
ਨਵੇਂ ਰੇਟ 1 ਅਪ੍ਰੈਲ ਤੋਂ ਲਾਗੂ ਹੋ ਗਏ ਹਨ। ਰਾਜ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ, ਡੀਜ਼ਲ 'ਤੇ ਕਰਨਾਟਕ ਵਿਕਰੀ ਟੈਕਸ (KST) 18.4% ਤੋਂ ਵਧਾ ਕੇ 21.17% ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਕਰਨਾਟਕ ਵਿੱਚ ਡੀਜ਼ਲ ਦੀ ਕੀਮਤ 88.99 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਪੈਟਰੋਲ ਦੀ ਕੀਮਤ 102.99 ਰੁਪਏ ਪ੍ਰਤੀ ਲੀਟਰ ਸੀ। ਕਰਨਾਟਕ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਕਿਹਾ ਕਿ ਡੀਜ਼ਲ ਦੀ ਕੀਮਤ ਵਿੱਚ ਲਗਭਗ 2 ਰੁਪਏ ਦਾ ਵਾਧਾ ਕੀਤਾ ਗਿਆ ਹੈ।