ਫਾਜ਼ਿਲਕਾ 'ਚ ਇਕ ਡਰਾਈਵਿੰਗ ਸਕੂਲ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ 3 ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਅਬੋਹਰ ਦੇ ਸੀਤੋ-ਹਨੂੰਮਾਨਗੜ੍ਹ ਬਾਈਪਾਸ ’ਤੇ ਇਕ ਡਰਾਈਵਿੰਗ ਸਕੂਲ ਜਾ ਰਹੀ ਸੀ ਕਿ ਕਾਰ ਨੂੰ ਕਿਸੇ ਹੋਰ ਵਾਹਨ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਨੂੰ ਦਿੱਤੀ ਸੂਚਨਾ
ਸੜਕ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਰਿਪੋਰਟ ਦੇ ਮੁਤਾਬਕ ਅੰਕੁਸ਼ ਕੁਮਾਰ ਪਤਨੀ ਮੋਨਿਕਾ ਵਾਸੀ ਸੀਤੋ ਗੁੰਨੋ, ਮੀਨਾਕਸ਼ੀ ਵਾਸੀ ਅਬੋਹਰ ਕਾਰ ਡਰਾਈਵਿੰਗ ਸਿੱਖ ਰਹੀ ਸੀ। ਜਦੋਂ ਉਹ ਸੀਤੋ ਬਾਈਪਾਸ ਤੋਂ ਹਨੂੰਮਾਨਗੜ੍ਹ ਬਾਈਪਾਸ ਵੱਲ ਜਾ ਰਿਹਾ ਸੀ ਤਾਂ ਫ਼ੌਜ ਦੇ ਕੈਪਟਨ ਜੀਤ ਕੁਮਾਰ ਪਾਂਡੇ ਦੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਨਿਕਾ ਅਤੇ ਮੀਨਾਕਸ਼ੀ ਸਮੇਤ ਡਰਾਈਵਿੰਗ ਸਕੂਲ ਕਾਰ ਵਿਚ ਜਾ ਰਿਹਾ ਅਮਨ ਸਿੰਘ ਜ਼ਖ਼ਮੀ ਹੋ ਗਿਆ ਜਦਕਿ ਜੀਤ ਕੁਮਾਰ ਪਾਂਡੇ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।