ਫਾਜ਼ਿਲਕਾ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ ਹੋ ਗਈ। ਮਾਮਲਾ ਪਿੰਡ ਚੱਕ ਟਾਹਲੀਵਾਲਾ ਦਾ ਹੈ, ਜਿਥੇ ਬਿਜਲੀ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਖੇਤਾਂ ਵਿਚ ਕਰ ਰਹੇ ਸਨ ਕੰਮ
ਮ੍ਰਿਤਕ ਕਸ਼ਮੀਰ ਸਿੰਘ ਫੌਜ ਵਿੱਚ ਤਾਇਨਾਤ ਸੀ ਜੋ ਕਿ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਆਪਣੇ ਭਤੀਜੇ ਨਾਲ ਖੇਤਾਂ ‘ਚ ਕੰਮ ਕਰ ਰਿਹਾ ਸੀ।
ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੇ ਪਿੰਡ ਦਾ ਹੀ ਫੌਜੀ ਕਸ਼ਮੀਰ ਸਿੰਘ 15 ਦਿਨਾਂ ਦੀ ਛੁੱਟੀ ‘ਤੇ ਆਇਆ ਹੋਇਆ ਸੀ, ਜਿਸ ਦਾ ਭਤੀਜਾ ਸੁਰਜੀਤ ਉਰਫ ਸੋਨਾ ਸਿੰਘ (22 ਸਾਲ) ਜਲਾਲਾਬਾਦ ਦੀ ਆਈ.ਟੀ.ਆਈ. ਵਿੱਚ ਡਿਪਲੋਮਾ ਕਰ ਰਿਹਾ ਸੀ। ਜਦ ਉਹ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਅਚਾਨਕ ਮੀਂਹ ਸ਼ੁਰੂ ਹੋ ਗਿਆ ਅਤੇ ਅਸਮਾਨ ਵਿੱਚ ਬਿਜਲੀ ਚਮਕਣ ਲੱਗੀ। ਉਨ੍ਹਾਂ ਉਤੇ ਅਚਾਨਕ ਬਿਜਲੀ ਡਿੱਗਣ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।