ਤਰਨਤਾਰਨ ਵਿਖੇ ਅਣਪਛਾਤਿਆਂ ਹਮਲਾਵਰਾਂ ਨੇ ਸਰਪੰਚ ਅਵਨ ਕੁਮਾਰ (ਸੋਨੂੰ ਚੀਮਾ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅੱਡਾ ਝਬਾਲ ਦਾ ਸਰਪੰਚ ਸੀ।
ਸੈਲੂਨ 'ਚ ਕਟਵਾ ਰਿਹਾ ਸੀ ਵਾਲ
ਦੱਸਿਆ ਜਾ ਰਿਹਾ ਹੈ ਕਿ ਸਰਪੰਚ ਸੋਨੂੰ ਚੀਮਾ ਅੱਡੇ ਉਤੇ ਹੀ ਮੌਜੂਦ ਸੈਲੂਨ ਉਤੇ ਵਾਲ ਕਟਿੰਗ ਕਰਵਾ ਰਿਹਾ ਸੀ ਕਿ ਮੋਟਰਸਾਈਕਲ ਉਤੇ ਦੋ ਹਮਲਾਵਰ ਆਏ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਸੋਨੂੰ ਚੀਮਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਉਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਈ ਸਾਲਾਂ ਤੋਂ ਸੀ ਰਾਜਨੀਤੀ ਵਿਚ
ਅਵਨ ਕੁਮਾਰ ਸੋਨੂੰ ਚੀਮਾ ਕਈ ਸਾਲਾਂ ਤੋਂ ਰਾਜਨੀਤੀ ਵਿਚ ਸਰਗਰਮ ਸੀ। ਚੀਮਾ ਦਾ ਭਰਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਅਤੇ ਸੋਨੂੰ ਖ਼ੁਦ ਵੀ ਕਈ ਸਾਲਾਂ ਤੋਂ ਸਰਪੰਚ ਰਿਹਾ ਸੀ। ਉਹ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਦਾ ਦਾਅਵੇਦਾਰ ਸੀ। ਹਲਕਾ ਤਰਨਤਾਰਨ ਵਿਚ ਉਨ੍ਹਾਂ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਸਿਆਸੀ ਸਬੰਧ ਹਨ।