ਈ ਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਭਾਜਪਾ ਨੇਤਾ ਅਰਵਿੰਦ ਖੰਨਾ ਨੂੰ ਸੰਮਨ ਜਾਰੀ ਕੀਤਾ ਹੈ। ਈ ਡੀ ਨੇ ਅਰਵਿੰਦ ਖੰਨਾ ਨੂੰ 30 ਜਨਵਰੀ ਯਾਨੀ ਕੱਲ੍ਹ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਰਵਿੰਦ ਖੰਨਾ ਦੋ ਵਾਰ ਵਿਧਾਇਕ ਅਤੇ ਮੌਜੂਦਾ ਭਾਜਪਾ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਹਨ।
ਪਹਿਲਾਂ ਵੀ ਜਾਰੀ ਹੋ ਚੁੱਕਾ ਹੈ ਸੰਮਨ
ਮੀਡੀਆ ਰਿਪੋਰਟਾਂ ਮੁਤਾਬਕ ਅਰਵਿੰਦ ਖੰਨਾ ਨੂੰ ਪਹਿਲਾਂ ਵੀ ਸੰਮਨ ਜਾਰੀ ਹੋ ਚੁੱਕਾ ਹੈ। ਈ ਡੀ ਨੇ ਉਸ ਨੂੰ 6 ਜਨਵਰੀ ਨੂੰ ਸੰਮਨ ਜਾਰੀ ਕੀਤਾ ਸੀ ਤੇ 15 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਈ ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ।
ਜਾਣੋ ਕੀ ਹੈ ਪੂਰਾ ਮਾਮਲਾ
ਈ ਡੀ ਨੇ ਕਿਹਾ ਕਿ ਖੰਨਾ ਨੂੰ ਕਥਿਤ ਐਮਬਰੇਅਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੰਮਨ ਭੇਜਿਆ ਹੈ। ਉਸ 'ਤੇ ਡੀਆਰਡੀਓ ਨਾਲ ਤਿੰਨ ਜਹਾਜ਼ਾਂ ਦੇ ਸੌਦੇ ਵਿਚ ਬ੍ਰਾਜ਼ੀਲ ਦੀ ਇਕ ਕੰਪਨੀ ਦੇ ਹੱਕ ਵਿਚ 2008 ਵਿਚ 5.76 ਮਿਲੀਅਨ ਅਮਰੀਕੀ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਈਡੀ ਨੇ 2020 ਵਿੱਚ ਇਸੇ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ।