ਲੋਕ ਸਭਾ ਦੀਆਂ 542 ਸੀਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਨਾਂ ਵਿੱਚ ਭਾਜਪਾ ਬਹੁਮਤ ਤੋਂ ਦੂਰ ਹੈ। ਉਸ ਨੂੰ 32 ਤੋਂ ਵੱਧ ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। 2019 ਵਿੱਚ ਪਾਰਟੀ ਨੂੰ 303 ਸੀਟਾਂ ਮਿਲੀਆਂ ਸਨ। ਹਾਲਾਂਕਿ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।
ਰੁਝਾਨਾਂ ਵਿੱਚ NDA 298 ਅਤੇ I.N.D.I.A. 228 ਸੀਟਾਂ 'ਤੇ ਅੱਗੇ ਹੈ। ਰੁਝਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ 'ਚ ਐਨਡੀਏ ਨੂੰ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ | ਲਖਨਊ ਦੇ ਰਾਮਬਾਈ ਇਲਾਕੇ 'ਚ ਗਿਣਤੀ ਕੇਂਦਰ 'ਤੇ ਬੀਜੇਪੀ ਅਤੇ ਸਪਾ ਵਰਕਰ ਆਪਸ 'ਚ ਭਿੜੇ|
ਪੀਐਮ ਮੋਦੀ ਤੀਜੀ ਵਾਰ ਕਾਸ਼ੀ ਤੋਂ ਸੰਸਦ ਮੈਂਬਰ ਬਣੇ
ਤੀਜਾ, ਪੀਐਮ ਮੋਦੀ ਵਾਰਾਣਸੀ ਲੋਕ ਸਭਾ ਸੀਟ ਤੋਂ 152513 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ। ਪੂਰੇ ਵਾਰਾਣਸੀ ਵਿੱਚ ਪੀਐਮ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਭਾਜਪਾ ਵਰਕਰ ਢੋਲ ਨਾਲ ਨੱਚਦੇ ਨਜ਼ਰ ਆ ਰਹੇ ਹਨ।
ਰਾਏਬਰੇਲੀ ਤੋਂ ਰਾਹੁਲ ਗਾਂਧੀ ਦੀ ਜਿੱਤ
ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਰਾਹੁਲ ਗਾਂਧੀ ਜਿੱਤਹਾਸਿਲ ਕਰ ਲਈ ਹੈ । ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਰਾਏਬਰੇਲੀ ਸੀਟ ਤੋਂ ਸੋਨੀਆ ਗਾਂਧੀ ਦੀ 2019 ਦੀ ਜਿੱਤ ਦੇ ਫਰਕ ਨੂੰ ਪਿਛੇ ਛੱਡ ਕੇ ਭਾਜਪਾ ਦੇ ਆਪਣੇ ਨਜ਼ਦੀਕੀ ਵਿਰੋਧੀ ਦਿਨੇਸ਼ ਪ੍ਰਤਾਪ ਸਿੰਘ ਨੂੰ ਹਰਾ ਦਿੱਤਾ । ਰਾਹੁਲ ਗਾਂਧੀ ਪਹਿਲੀ ਵਾਰ ਇਸ ਸੀਟ ਤੋਂ ਚੋਣ ਲੜੇ ਹਨ। ਪਹਿਲਾਂ ਇਹ ਸੀਟ ਸੋਨੀਆ ਗਾਂਧੀ ਦੀ ਸੀ। ਵਾਇਨਾਡ ਤੋਂ ਵੀ ਰਾਹੁਲ ਗਾਂਧੀ ਅੱਗੇ ਚੱਲ ਰਹੇ ਹਨ।
ਨਿਤਿਨ ਗਡਕਰੀ 78,000 ਵੋਟਾਂ ਨਾਲ ਅੱਗੇ ਹਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਹਲਕੇ ਵਿੱਚ 10ਵੇਂ ਪੜਾਅ ਦੀ ਗਿਣਤੀ ਤੋਂ ਬਾਅਦ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਵਿਕਾਸ ਠਾਕਰੇ ਤੋਂ 78,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗਡਕਰੀ ਨੂੰ 4,07,836 ਵੋਟਾਂ ਮਿਲੀਆਂ ਹਨ ਜਦਕਿ ਠਾਕਰੇ ਨੂੰ 3,28,985 ਵੋਟਾਂ ਮਿਲੀਆਂ ਹਨ।
ਮੁੰਬਈ ਦੀਆਂ 6 ਸੀਟਾਂ 'ਚੋਂ 2 'ਤੇ NDA ਅਤੇ I.N.D.I.A. ਅਲਾਇੰਸ 4 'ਤੇ ਅੱਗੇ
ਦੁਪਹਿਰ 3 ਵਜੇ ਤੱਕ ਦੇ ਰੁਝਾਨ ਮੁਤਾਬਕ ਮਾਇਆਨਗਰੀ ਮੁੰਬਈ ਦੀਆਂ ਕੁੱਲ 6 ਲੋਕ ਸਭਾ ਸੀਟਾਂ 'ਚੋਂ 2 'ਤੇ NDA ਅਤੇ I.N.D.I.A. 4 ਸੀਟਾਂ 'ਤੇ ਅੱਗੇ
ਮੁੰਬਈ ਉੱਤਰੀ- ਭਾਜਪਾ ਦੇ ਪਿਯੂਸ਼ ਗੋਇਲ 1,71,314 ਵੋਟਾਂ ਨਾਲ ਅੱਗੇ ਹਨ।
ਉੱਤਰੀ ਮੱਧ- ਭਾਜਪਾ ਦੇ ਉੱਜਵਲ ਨਿਕਮ 50,676 ਵੋਟਾਂ ਨਾਲ ਅੱਗੇ
ਨਾਰਥ ਈਸਟ - ਊਧਵ ਗਰੁੱਪ ਦੇ ਸੰਜੇ ਦੀਨਾ ਪਾਟਿਲ 23,616 ਵੋਟਾਂ ਨਾਲ ਅੱਗੇ ਹਨ।
ਨਾਰਥ ਵੈਸਟ- ਊਧਵ ਗਰੁੱਪ ਦੇ ਅਮੋਲ ਕੀਰਤੀਕਰ 4,995 ਵੋਟਾਂ ਨਾਲ ਅੱਗੇ ਹਨ।
ਮੁੰਬਈ ਦੱਖਣੀ - ਊਧਵ ਗਰੁੱਪ ਦੇ ਅਰਵਿੰਦ ਸਾਵੰਤ 55,185 ਵੋਟਾਂ ਨਾਲ ਅੱਗੇ ਹਨ।
ਦੱਖਣੀ ਮੱਧ - ਊਧਵ ਗਰੁੱਪ ਦੇ ਅਨਿਲ ਦੇਸਾਈ 53,588 ਵੋਟਾਂ ਨਾਲ ਅੱਗੇ ਹਨ।
ਲੋਕ ਸਭਾ ਚੋਣਾਂ ਕਿੱਥੋਂ ਕੌਣ ਜਿੱਤਿਆ ?
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਭਾਜਪਾ ਦੇ ਭੋਲਾ ਸਿੰਘ ਜੇਤੂ
ਰਾਜਸਥਾਨ ਦੀ ਭੀਲਵਾੜਾ ਸੀਟ ਤੋਂ ਭਾਜਪਾ ਦੇ ਦਾਮੋਦਰ ਅਗਰਵਾਲ ਜੇਤੂ
ਬੰਗਲੌਰ ਦੱਖਣੀ, ਕਰਨਾਟਕ ਤੋਂ ਤੇਜਸਵੀ ਸੂਰਿਆ ਦੀ ਜਿੱਤ
ਲੱਦਾਖ ਸੀਟ ਤੋਂ ਭਾਜਪਾ ਦੇ ਵਰਿੰਦਰ ਕੁਮਾਰ ਨੇ ਜਿੱਤ ਦਰਜ ਕੀਤੀ
ਮੱਧ ਪ੍ਰਦੇਸ਼ ਦੀ ਰਤਲਾਮ ਸੀਟ ਤੋਂ ਅਨੀਤਾ ਨਾਗਰਸਿੰਘ ਚੌਹਾਨ ਜੇਤੂ
ਅਰੁਣਾਚਲ ਪ੍ਰਦੇਸ਼ ਦੀ ਅਰੁਣਾਚਲ ਪ੍ਰਦੇਸ਼ ਪੂਰਬੀ ਸੀਟ ਤੋਂ ਭਾਜਪਾ ਉਮੀਦਵਾਰ ਤਾਪੀਰ ਗਾਓ ਜੇਤੂ
ਪੰਜਾਬ ਦੀ ਫਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਆਗੂ ਅਮਰ ਸਿੰਘ ਦੀ ਜਿੱਤ
ਸ਼ਿਮਲਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਰੇਸ਼ ਕੁਮਾਰ ਕਸ਼ਯਪ ਜਿੱਤ ਗਏ।
ਹਿਮਾਚਲ ਦੀ ਮੰਡੀ ਸੀਟ ਤੋਂ ਕੰਗਨਾ ਰਣੌਤ ਦੀ ਜਿੱਤ
ਦੱਤ ਚਮਰਾਜਾ ਵਡਿਆਰ ਦੀ ਜਿੱਤ।
ਰਾਜਸਥਾਨ ਦੇ ਝਾਲਾਵਾੜ ਬਾਰਾਂ ਤੋਂ ਭਾਜਪਾ ਦੇ ਦੁਸ਼ਯੰਤ ਸਿੰਘ ਨੇ ਜਿੱਤ ਦਰਜ ਕੀਤੀ ਹੈ।
ਕਰਨਾਟਕ ਦੇ ਦੱਖਣੀ ਕੰਨੜ ਤੋਂ ਭਾਜਪਾ ਉਮੀਦਵਾਰ ਕੈਪਟਨ ਬ੍ਰਿਜੇਸ਼ ਚੌਟਾ ਦੀ ਜਿੱਤ
ਕਰਨਾਟਕ ਦੇ ਗੁਲਬਰਗ ਤੋਂ ਕਾਂਗਰਸ ਦੇ ਰਾਧਾਕ੍ਰਿਸ਼ਨ ਨੇ ਜਿੱਤ ਦਰਜ ਕੀਤੀ
ਅਸਾਮ ਦੇ ਲਖੀਮਪੁਰ ਤੋਂ ਭਾਜਪਾ ਮੁਖੀ ਬਰੂਆ ਦੀ ਜਿੱਤ
ਹਰਿਆਣਾ ਦੇ ਸਿਰਸਾ ਤੋਂ ਕਾਂਗਰਸ ਉਮੀਦਵਾਰ ਸ਼ੈਲਜਾ ਜੇਤੂ
ਰਾਜਸਥਾਨ ਦੇ ਸੀਕਰ ਤੋਂ ਜਿੱਤੇ ਉਮੀਦਵਾਰ ਸੀ.ਪੀ.ਐਮ ਅਮਰਾਰਾਮ
ਰਾਜਸਥਾਨ ਦੇ ਪਾਲੀ ਤੋਂ ਭਾਜਪਾ ਉਮੀਦਵਾਰ ਪੀਪੀ ਚੌਧਰੀ ਜੇਤੂ
ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਭਾਜਪਾ ਉਮੀਦਵਾਰ ਦਰਸ਼ਨ ਸਿੰਘ ਚੌਧਰੀ ਜੇਤੂ ਰਹੇ ਹਨ।
ਮੱਧ ਪ੍ਰਦੇਸ਼ ਦੇ ਮੰਡਲਾ ਤੋਂ ਭਾਜਪਾ ਉਮੀਦਵਾਰ ਫਗਨ ਸਿੰਘ ਕੁਲਸਤੇ ਜਿੱਤ ਗਏ।
ਅਸਾਮ ਦੇ ਡਿਬਰੂਗੜ੍ਹ ਤੋਂ ਭਾਜਪਾ ਉਮੀਦਵਾਰ ਸਰਬਾਨੰਦ ਸੋਨੋਵਾਲ ਜਿੱਤ ਗਏ।
ਮੱਧ ਪ੍ਰਦੇਸ਼ ਦੇ ਦੇਵਾਸ ਤੋਂ ਭਾਜਪਾ ਉਮੀਦਵਾਰ ਮਹਿੰਦਰ ਸਿੰਘ ਸੋਲੰਕੀ ਦੀ ਜਿੱਤ
ਰਾਜਸਥਾਨ ਦੀ ਗੰਗਾਨਗਰ ਸੀਟ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਇੰਦੌਰਾ ਨੇ ਜਿੱਤ ਦਰਜ ਕੀਤੀ
ਗੁਜਰਾਤ ਦੇ ਅਹਿਮਦਾਬਾਦ ਪੂਰਬੀ ਤੋਂ,ਭਾਜਪਾ ਉਮੀਦਵਾਰ ਹਸ਼ਮੁਖੀ ਭਾਈ ਪਟੇਲ ਦੀ ਜਿੱਤ
ਹਿਮਾਚਲ ਦੇ ਕਾਂਗੜਾ ਤੋਂ ਭਾਜਪਾ ਉਮੀਦਵਾਰ ਰਾਜੀਵ ਦੀ ਜਿੱਤ।
ਉੱਤਰਾਖੰਡ ਦੇ ਅਲਮੋੜਾ ਤੋਂ ਭਾਜਪਾ ਉਮੀਦਵਾਰ ਅਜੈ ਤਾਮਤਾ ਦੀ ਜਿੱਤ
ਦੁਪਹਿਰ 12.30 ਵਜੇ ਤੱਕ ਦੇ ਰੁਝਾਨ ਮੁਤਾਬਕ ਉੱਤਰਾਖੰਡ ਦੀਆਂ ਪੰਜ ਸੀਟਾਂ 'ਤੇ ਭਾਜਪਾ ਅੱਗੇ
ਅਲਮੋੜਾ ਸੀਟ ਤੋਂ ਭਾਜਪਾ ਦੇ ਅਜੈ ਟਮਟਾ 1 ਲੱਖ 39 ਹਜ਼ਾਰ 796 ਵੋਟਾਂ ਨਾਲ ਅੱਗੇ ਹਨ।
ਪੌੜੀ ਸੀਟ ਤੋਂ ਅਨਿਲ ਬਲੂਨੀ 72 ਹਜ਼ਾਰ 168 ਵੋਟਾਂ ਨਾਲ ਅੱਗੇ ਹਨ।
ਨੈਨੀਤਾਲ ਸੀਟ ਤੋਂ ਅਜੈ ਭੱਟ ਨੂੰ 2 ਲੱਖ 24 ਹਜ਼ਾਰ 784 ਵੋਟਾਂ ਮਿਲੀਆਂ।
ਤ੍ਰਿਵੇਂਦਰ ਰਾਵਤ ਹਰਿਦੁਆਰ ਸੀਟ ਤੋਂ 42 ਹਜ਼ਾਰ 955 ਵੋਟਾਂ ਨਾਲ ਅੱਗੇ ਹਨ।
ਟਿਹਰੀ ਤੋਂ ਮਾਲਾ ਰਾਜ ਲਕਸ਼ਮੀ ਸ਼ਾਹ 97 ਹਜ਼ਾਰ 296 ਵੋਟਾਂ ਨਾਲ ਅੱਗੇ ਹਨ।
ਚੰਡੀਗੜ੍ਹ ਵਿੱਚ ਫਸਵਾਂ ਮੁਕਾਬਲਾ
ਚੰਡੀਗੜ੍ਹ 'ਚ ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੇ ਟੰਡਨ ਵਿਚਾਲੇ ਕਰੀਬੀ ਮੁਕਾਬਲਾ ਚੱਲ ਰਿਹਾ ਹੈ। ਚਾਰ ਗੇੜਾਂ ਦੀ ਗਿਣਤੀ ਤੋਂ ਬਾਅਦ ਮਨੀਸ਼ ਤਿਵਾੜੀ 5027 ਵੋਟਾਂ ਨਾਲ ਅੱਗੇ ਹਨ। ਜਦੋਂਕਿ ਬਸਪਾ ਦੀ ਡਾ: ਰੀਤੂ ਸਿੰਘ ਨੂੰ 2633 ਵੋਟਾਂ ਮਿਲੀਆਂ ਹਨ।
ਨਿਤਿਨ ਗਡਕਰੀ 33 ਹਜ਼ਾਰ ਵੋਟਾਂ ਨਾਲ ਅੱਗੇ ਹਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਸੀਟ ਤੋਂ 33 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗਡਕਰੀ ਨੂੰ 115944 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਉਮੀਦਵਾਰ ਵਿਕਾਸ ਠਾਕਰੇ ਨੂੰ ਹੁਣ ਤੱਕ 82768 ਵੋਟਾਂ ਮਿਲੀਆਂ ਹਨ।
ਪੀਐਮ ਮੋਦੀ 436 ਵੋਟਾਂ ਨਾਲ ਅੱਗੇ ਹਨ
ਵਾਰਾਣਸੀ ਸੀਟ 'ਤੇ 3 ਗੇੜ ਦੀ ਗਿਣਤੀ ਤੋਂ ਬਾਅਦ ਪੀਐਮ ਮੋਦੀ ਕਾਂਗਰਸ ਉਮੀਦਵਾਰ ਅਜੇ ਰਾਏ ਤੋਂ 436 ਵੋਟਾਂ ਨਾਲ ਅੱਗੇ ਹਨ। ਮੋਦੀ ਨੂੰ 28719 ਅਤੇ ਅਜੇ ਰਾਏ ਨੂੰ 28283 ਵੋਟਾਂ ਮਿਲੀਆਂ।
ਰਾਹੁਲ ਗਾਂਧੀ ਰਾਏਬਰੇਲੀ ਤੋਂ 18480 ਵੋਟਾਂ ਨਾਲ ਅੱਗੇ ਹਨ
ਤਿੰਨ ਗੇੜਾਂ ਦੀ ਗਿਣਤੀ ਤੋਂ ਬਾਅਦ ਰਾਹੁਲ ਗਾਂਧੀ ਨੇ ਰਾਏਬਰੇਲੀ ਸੀਟ ਤੋਂ 18480 ਵੋਟਾਂ ਦੀ ਲੀਡ ਲੈ ਲਈ ਹੈ। ਇਸ ਨਾਲ ਰਾਹੁਲ ਨੂੰ 38761 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਨੂੰ 20281 ਵੋਟਾਂ ਮਿਲੀਆਂ ਹਨ।