ਜਲੰਧਰ ਵਿਚ ਅੱਜ ਅੱਠ ਘੰਟਿਆਂ ਦਾ ਪਾਵਰਕੱਟ ਲੱਗੇਗਾ। ਪਾਵਰਕੌਮ ਵੱਲੋਂ ਟਰਾਂਸਫਾਰਮਰਾਂ, 66 ਕੇਵੀ ਲਾਈਨਾਂ ਅਤੇ ਫੀਡਰਾਂ ਨੂੰ ਅਪਗ੍ਰੇਡ ਕਰਨ ਲਈ ਐਤਵਾਰ 3 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਸ਼ਹਿਰ ਦੀਆਂ ਬਿਜਲੀ ਲਾਈਨਾਂ ਵਿੱਚ ਕਈ ਤਰ੍ਹਾਂ ਦੇ ਨੁਕਸ ਪੈ ਗਏ ਹਨ। ਚਾਰੇ ਡਿਵੀਜ਼ਨਾਂ ਵਿੱਚ ਦੋ ਦਿਨਾਂ ਵਿੱਚ ਸ਼ਿਕਾਇਤਾਂ 5 ਹਜ਼ਾਰ ਨੂੰ ਪਾਰ ਕਰ ਗਈਆਂ ਹਨ। ਗਲੀਆਂ ਅਤੇ ਇਲਾਕਿਆਂ ਵਿੱਚ ਟਰਾਂਸਫਾਰਮਰਾਂ ਦੀਆਂ ਮੇਨ ਲਾਈਨਾਂ ਖਰਾਬ ਹੋ ਗਈਆਂ ਹਨ, ਜਿਸ ਕਾਰਨ ਸ਼ਨੀਵਾਰ ਦੁਪਹਿਰ 11 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਪਾਵਰਕੌਮ ਲਾਈਨਾਂ ਨੂੰ ਮੁੜ ਚਾਲੂ ਕਰਨ ਲਈ ਮੀਂਹ ਦੇ ਰੁਕਣ ਦੀ ਉਡੀਕ ਕਰ ਰਿਹਾ ਸੀ, ਜਿਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਨ੍ਹਾਂ ਇਲਾਕਿਆਂ 'ਚ 8 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ
ਟਾਂਡਾ ਰੋਡ, ਚਾਰਾ ਮੰਡੀ, ਹੁਸ਼ਿਆਰਪੁਰ ਰੋਡ, ਨੂਰਪੁਰ, ਕੋਟਲਾ ਰੋਡ, ਮੁਬਾਰਕਪੁਰ ਸ਼ੇਖ, ਕੇ.ਐਮ.ਵੀ. ਕਾਲਜ ਰੋਡ, ਜੀ.ਟੀ.ਰੋਡ, ਹਰਦੀਪ ਨਗਰ, ਗੁਰਮੋਹਰ ਸਿਟੀ, ਗੁਲਮੋਹਰ ਕਲੋਨੀ, ਥ੍ਰੀ ਸਟਾਰ ਪੈਰਾਡਾਈਜ਼ ਕਲੋਨੀ, ਹਰਦਿਆਲ ਨਗਰ, ਪਠਾਨਕੋਟ ਰੋਡ, ਇੰਡਸਟਰੀਅਲ ਏਰੀਆ, ਪੰਜਾਬੀ ਬਾਗ, ਬੱਲਾਂ, ਜੇ ਜੇ ਕਲੋਨੀ, ਰਾਏਪੁਰ, ਧੋਗੜੀ ਰੋਡ, ਫੋਕਲ ਪੁਆਇੰਟ, ਸ਼ੰਕਰ ਗਾਰਡਨ, ਇੰਡਸਟਰੀਅਲ ਅਸਟੇਟ, ਸ਼ਿਵ ਨਗਰ, ਅਮਨ ਨਗਰ, ਬੁਲੰਦਪੁਰ ਪਿੰਡ, ਬੁਲੰਦਪੁਰ ਰੋਡ, ਗਊਸ਼ਾਲਾ ਰੋਡ, ਭਗਤ ਸਿੰਘ ਕਲੋਨੀ, ਕਮਲ ਪਾਰਕ, ਰੰਧਾਵਾ ਮਸੰਦਾ ਆਦਿ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।