ਪੰਜਾਬ ਵਿੱਚ ਬਿਜਲੀ ਬਿੱਲ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਦਰਅਸਲ, ਹੁਣ ਤੱਕ ਪੰਜਾਬ ਬਿਜਲੀ ਬੋਰਡ ਵੱਲੋਂ ਹਰ ਮਹੀਨੇ ਭੇਜੇ ਜਾਣ ਵਾਲੇ ਬਿੱਲ ਅੰਗਰੇਜ਼ੀ ਵਿੱਚ ਹੀ ਹੁੰਦੇ ਸਨ, ਜਿਸ ਨੂੰ ਆਮ ਲੋਕਾਂ ਲਈ ਪੜ੍ਹਨਾ ਮੁਸ਼ਕਲ ਸੀ। ਪਰ ਹੁਣ ਲੋਕਾਂ ਨੂੰ ਬਿਜਲੀ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਵੀ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ, ਬਿੱਲ ਸਲਿੱਪਾਂ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਸਨ। ਹੁਣ ਵਿਭਾਗ ਨੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿੱਚ ਵੀ ਬਿੱਲ ਛਾਪ ਕੇ ਲੋਕਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਹਨ।
ਬਿਜਲੀ ਦੇ ਬਿੱਲ ਹੁਣ ਆਉਣਗੇ ਪੰਜਾਬੀ ਭਾਸ਼ਾ ਵਿੱਚ
ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ। ਹੁਣ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਬਿਜਲੀ ਬੋਰਡ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋਣਗੇ ਤਾਂ ਜੋ ਆਮ ਲੋਕ ਉਨ੍ਹਾਂ ਨੂੰ ਸਮਝ ਸਕਣ।
ਜਿਹੜੀ ਭਾਸ਼ਾ ਵਿਚ ਬਿੱਲ ਚਾਹੀਦਾ ਉਸੇ ਭਾਸ਼ਾ ਵਿਚ ਮਿਲੇਗਾ
ਦੱਸ ਦੇਈਏ ਕਿ ਜੇਕਰ ਕੋਈ ਅੰਗਰੇਜ਼ੀ ਵਿੱਚ ਬਿਲ ਭੇਜਣ ਦੀ ਬੇਨਤੀ ਕਰਦਾ ਹੈ ਤਾਂ ਉਸ ਨੂੰ ਉਸੇ ਭਾਸ਼ਾ ਵਿੱਚ ਬਿੱਲ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਸਿਰਫ ਅੰਗਰੇਜ਼ੀ ਭਾਸ਼ਾ ਵਿਚ ਹੀ ਬਿੱਲ ਭੇਜਿਆ ਜਾਂਦਾ ਸੀ ਪਰ ਕਈ ਲੋਕਾਂ ਨੂੰ ਬਿੱਲ ਸਮਝਣ ਵਿਚ ਆ ਰਹੀ ਦਿੱਕਤ ਕਾਰਣ ਹੁਣ ਪੰਜਾਬੀ ਵਿਚ ਵੀ ਬਿੱਲ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ।