ਜਲੰਧਰ 'ਚ ਤਿੰਨ ਦਿਨਾਂ ਤੱਕ ਬਿਜਲੀ ਪ੍ਰਭਾਵਤ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਐਤਵਾਰ 11 ਤੋਂ ਮੰਗਲਵਾਰ 13 ਅਗਸਤ ਤੱਕ 3 ਦਿਨ ਸ਼ਹਿਰ ਵਿੱਚ ਬਿਜਲੀ ਪ੍ਰਭਾਵਤ ਰਹੇਗੀ।
ਟਰਾਂਸਫਾਰਮਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ
ਦਰਅਸਲ, ਮਕਸੂਦਾਂ ਪਾਵਰ ਹਾਊਸ ਦੇ ਅਧੀਨ ਪਟੇਲ ਸਬ ਸਟੇਸ਼ਨ ਦੇ 20 ਐਮਵੀਏ ਟਰਾਂਸਫਾਰਮਰਾਂ ਨੂੰ 31.5 ਐਮਵੀਏ ਵਿੱਚ ਅੱਪਡੇਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ 'ਚ 3 ਦਿਨ ਤੱਕ ਬਿਜਲੀ ਪ੍ਰਭਾਵਤ ਹੋਵੇਗੀ।
ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
ਐਕਸੀਅਨ ਭਾਂਗਰਾ ਨੇ ਕਿਹਾ ਕਿ ਲੋੜ ਪੈਣ ’ਤੇ ਹੀ ਬਿਜਲੀ ਬੰਦ ਕੀਤੀ ਜਾਵੇਗੀ ਅਤੇ ਲੋਡ ਨੂੰ ਹੋਰ ਫੀਡਰਾਂ ’ਤੇ ਟਰਾਂਸਫਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੂੰ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੱਡੀ ਪੱਧਰ 'ਤੇ ਰਾਹਤ ਮਿਲਣ ਵਾਲੀ ਹੈ।
ਇਹ ਇਲਾਕੇ ਹੋਣਗੇ ਪ੍ਰਭਾਵਤ
ਅਪਡੇਟ ਹੋਣ ਕਾਰਨ ਚੌਕ ਸੂਦਾਂ, ਗਾਜ਼ੀ ਗੁੱਲਾ, ਚੰਦ ਨਗਰ, ਸੰਗਤ ਸਿੰਘ ਨਗਰ, ਰੋਜ਼ ਪਾਰਕ, ਵਿੰਡਸਰ ਪਾਰਕ, ਕਬੀਰ ਨਗਰ, ਬਲਵੰਤ ਨਗਰ, ਬਾਬਾ ਬੰਦਾ ਬਹਾਦਰ ਨਗਰ, ਟੈਗੋਰ ਹਸਪਤਾਲ, ਟੈਗੋਰ ਪਾਰਕ, ਸ਼ਕਤੀ ਨਗਰ, ਆਦਰਸ਼ ਨਗਰ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਤ ਹੋਣਗੇ। ।