ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਪਾਵਰਕਾਮ ਮੁਲਾਜ਼ਮਾਂ ਨੇ 3 ਦਿਨਾਂ ਦੀ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
10 ਤੋਂ 12 ਸਤੰਬਰ ਤੱਕ ਸਮੂਹਿਕ ਛੁੱਟੀ 'ਤੇ ਪਾਵਰਕਾਮ ਮੁਲਾਜ਼ਮ
ਪੀਐਸਈਬੀ ਮੁਲਾਜ਼ਮ ਜੁਆਇੰਟ ਫੋਰਸ, ਬਿਜਲੀ ਮੁਲਾਜਿਮ ਏਕਤਾ ਮੰਚ ਅਤੇ ਜੂਨੀਅਰ ਇੰਜਨੀਅਰਜ਼ ਦੀ ਐਸੋਸੀਏਸ਼ਨ ਨੇ ਪਟਿਆਲਾ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ 10, 11 ਅਤੇ 12 ਸਤੰਬਰ ਤੱਕ ਸਮੂਹਿਕ ਛੁੱਟੀ 'ਤੇ ਜਾਣ ਵਾਲੇ ਹਨ ਕਿਉਂਕਿ ਸਰਕਾਰ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ।
ਬਿਜਲੀ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਾਰਣ ਹੁਣ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮ ਸਿਰਫ਼ 8 ਘੰਟੇ ਦੀ ਡਿਊਟੀ ਦੇ ਰਹੇ ਹਨ। ਹੁਣ ਮੈਨੇਜਮੈਂਟ ਉਨ੍ਹਾਂ 'ਤੇ ਐਸਮਾ ਲਗਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮ ਕਾਫੀ ਪਰੇਸ਼ਾਨ ਹਨ ਅਤੇ ਸਾਡੇ ਸਾਰੇ ਮੁਲਾਜ਼ਮ ਵੀ ਇੱਕ ਤਰੀਕ ਨੂੰ ਅੰਮ੍ਰਿਤਸਰ ਸਥਿਤ ਬਿਜਲੀ ਮੰਤਰੀ ਦੇ ਘਰ ਜਾਣਗੇ।