ਪੰਜਾਬ ਦੇ ਸਕੂਲਾਂ, ਕਾਲਜਾਂ ਵਿਚ ਜਲਦ ਹੀ ਐਨਰਜੀ ਡਰਿੰਕਜ਼ ਉਤੇ ਪਾਬੰਦੀ ਲੱਗਣ ਵਾਲੀ ਹੈ। ਦੱਸ ਦੇਈਏ ਕਿ ਇਸ ਬਾਰੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਜਲਦੀ ਹੀ ਸੂਬੇ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਐਨਰਜੀ ਡਰਿੰਕਜ਼ 'ਤੇ ਬੈਨ ਲਾ ਦਿੱਤਾ ਜਾਵੇਗਾ।
ਇਸ ਲਈ ਲਿਆ ਫੈਸਲਾ
ਇਸ ਕਦਮ ਦਾ ਉਦੇਸ਼ ਨੌਜਵਾਨਾਂ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲ ਹੀ ਜੀਵਨ ਸ਼ੈਲੀ ਦੇ ਵਿਕਾਰਾਂ ਨੂੰ ਖਤਮ ਕਰਨਾ ਹੈ। ਇਸ ਪਾਬੰਦੀ ਨਾਲ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਵਿੱਚ ਐਨਰਜੀ ਡਰਿੰਕਜ਼ ਦੀ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ।
ਦੁਕਾਨਦਾਰਾਂ ਨੂੰ ਵੀ ਅਪੀਲ
ਦੱਸ ਦੇਈਏ ਕਿ ਇਸ ਨੂੰ ਯਕੀਨੀ ਬਣਾਉਣ ਲਈ ਸਿਹਤ ਟੀਮਾਂ ਨਿਯਮਿਤ ਤੌਰ 'ਤੇ ਕੰਟੀਨਾਂ ਦਾ ਨਿਰੀਖਣ ਕਰਨਗੀਆਂ। ਨਾਲ ਹੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਐਨਰਜੀ ਡਰਿੰਕਜ਼ ਦੇ ਇਸ਼ਤਿਹਾਰ ਨਾ ਲਗਾਉਣ। ਉਨ੍ਹਾਂ ਨੇ ਕੰਟੀਨਾਂ ਨੂੰ ਐਨਰਜੀ ਡਰਿੰਕਜ਼ ਦੀ ਥਾਂ ਲੱਸੀ, ਨਿੰਬੂ ਪਾਣੀ, ਤਾਜ਼ੇ ਜੂਸ ਆਦਿ ਪਿਆਉਣ ਲਈ ਕਿਹਾ ਹੈ।