ਖ਼ਬਰਿਸਤਾਨ ਨੈੱਟਵਰਕ : ਇਟਲੀ ਵਿੱਚ ਜਲੰਦਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਨੌਜਵਾਨ ਦੀ ਉਮਰ 22 ਸਾਲ ਸੀ ਜੋ ਕਿ ਆਪਣੇ ਪਰਿਵਾਰ ਸਮੇਤ ਪਿਛਲੇ 10 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ।
ਪਛਾਣ
ਮ੍ਰਿਤਕ ਦੀ ਪਛਾਣ ਹਰਸ਼ ਗਿਰ ਵਜੋਂ ਹੋਈ ਹੈ। ਹਰਸ਼ ਜਲੰਧਰ ਦੇ ਆਦਮਪੁਰ ਦੇ ਮੁੱਖ ਬਾਜ਼ਾਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਹਰਸ਼ ਦਾ ਪੂਰਾ ਪਰਿਵਾਰ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹੈ। ਇਸ ਮੰਦਭਾਗੀ ਖਬਰ ਨਾਲ ਪਰਿਵਾਰ ਨੂੰ ਡੂੰਗਾ ਸਦਮਾ ਪੁੱਜਾ ਹੈ।
ਇਲਾਕੇ ਵਿੱਚ ਸੋਗ ਦੀ ਲਹਿਰ
ਹਰਸ਼ ਦੀ ਮੌਤ ਤੋਂ ਬਾਅਦ ਜਲੰਧਰ ਵਿੱਚ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਪਰਿਵਾਰ ਹਰਸ਼ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਟਲੀ ਵਿਚ ਹੀ ਹੋਵੇਗਾ ਅੰਤਿਮ ਸੰਸਕਾਰ
ਜਾਣਕਾਰੀ ਅਨੁਸਾਰ ਮ੍ਰਿਤਕ ਆਦਮਪੁਰ ਸਥਿਤ ਸ੍ਰੀ ਦੇਵੀ ਮਾਤਾ ਮੰਦਰ ਦੇ ਮੁੱਖ ਪੁਜਾਰੀ ਦਾ ਭਤੀਜਾ ਸੀ। ਹਰਸ਼ ਗਿਰ ਪਿਛਲੇ 10 ਸਾਲਾਂ ਤੋਂ ਇਟਲੀ ਦੇ ਫਲੋਰੈਂਸ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਹਰਸ਼ ਦਾ ਅੰਤਿਮ ਸੰਸਕਾਰ 2 ਅਪ੍ਰੈਲ ਨੂੰ ਇਟਲੀ ਵਿੱਚ ਹੀ ਕੀਤਾ ਜਾਵੇਗਾ।