ਅੰਮ੍ਰਿਤਸਰ ਦੇ ਅਜਨਾਲਾ ਦੇ ਪੁਲਸ ਸਟੇਸ਼ਨ ਦੇ ਬਾਹਰ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਇਸ (ਆਈਈਡੀ) ਮਿਲਣ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ, ਇਸੇ ਦੌਰਾਨ ਦੇਰ ਰਾਤ ਗੁਰਬਖਸ਼ ਨਗਰ ਚੌਕੀ ਦੇ ਬਾਹਰ ਧਮਾਕਾ ਹੋਣ ਦੀ ਘਟਨਾ ਫਿਰ ਤੋਂ ਸਾਹਮਣੇ ਆਈ ਹੈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਰਾਤ 3 ਵਜੇ ਹੋਇਆ ਧਮਾਕਾ
ਜਾਣਕਾਰੀ ਦੇ ਅਨੁਸਾਰ ਰਾਤ 3 ਵਜੇ ਇਕ ਜ਼ਬਰਦਸਤ ਧਮਾਕਾ ਹੋਇਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। ਘਟਨਾ ਸਬੰਧੀ ਏ.ਸੀ.ਪੀ ਜਸਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਪੂਰਾ ਇਲਾਕਾ ਸਹਿਮ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਗਏ।
ਧਮਾਕੇ ਦੌਰਾਨ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਹਿਲੇ
ਦੱਸਿਆ ਜਾ ਰਿਹਾ ਹੈ ਕਿ ਜਿਸ ਥਾਣੇ ਦੇ ਨੇੜੇ ਧਮਾਕਾ ਹੋਇਆ, ਉਸ ਦੇ ਨੇੜੇ ਇਕ ਪਾਸੇ ਮੰਦਰ ਅਤੇ ਦੂਜੇ ਪਾਸੇ ਦਰਗਾਹ ਹੈ। ਨਾਲ ਹੀ ਇਹ ਇਲਾਕਾ ਕਾਫੀ ਵਿਅਸਤ ਹੈ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੌਰਾਨ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਹਿੱਲ ਗਏ।
ਦੱਸ ਦੇਈਏ ਕਿ ਇਸ ਤੋਂ 5 ਦਿਨ ਪਹਿਲਾਂ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲੀ ਸੀ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ।
ਆਈਈਡੀ ਵਰਗੀ ਸ਼ੱਕੀ ਵਸਤੂ ਮਿਲੀ
ਦੱਸ ਦੇਈਏ ਕਿ ਪਹਿਲਾਂ ਮੋਹਾਲੀ, ਫਿਰ ਤਰਨਤਾਰਨ ਅਤੇ ਹੁਣ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ IED (ਇੱਕ ਕਿਸਮ ਦਾ ਗੈਰ-ਰਵਾਇਤੀ ਵਿਸਫੋਟਕ ਹਥਿਆਰ) ਵਰਗੀ ਸ਼ੱਕੀ ਵਸਤੂ ਨੂੰ ਰੱਖਣਾ ਸੁਰੱਖਿਆ ਏਜੰਸੀ ਲਈ ਚੁਣੌਤੀ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਹਥਿਆਰ, ਨਸ਼ੀਲੇ ਪਦਾਰਥ ਅਤੇ ਆਈਈਡੀ ਲਗਾਤਾਰ ਭੇਜੇ ਜਾ ਰਹੇ ਹਨ।
ਅੰਮ੍ਰਿਤਪਾਲ ਨੇ 2 ਸਾਲ ਪਹਿਲਾਂ ਆਪਣੇ ਸਾਥੀ ਨੂੰ ਛੁਡਾਉਣ ਲਈ ਕੀਤਾ ਸੀ ਹਮਲਾ
ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਇਹ ਉਹੀ ਥਾਣਾ ਹੈ ਜਿੱਥੇ 2 ਸਾਲ ਪਹਿਲਾਂ 2022 ਵਿੱਚ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਸਾਥੀ ਨੂੰ ਛੁਡਾਉਣ ਲਈ ਹਮਲਾ ਕੀਤਾ ਸੀ।