ਬਠਿੰਡਾ ਵਿੱਚ ਪਰਾਲੀ ਸਾੜਨ ਤੋਂ ਬਾਅਦ ਐਫਆਈਆਰ (FIR) ਦੇ ਡਰ ਤੋਂ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਦੀਪ ਸਿੰਘ ਕੋਲ 6 ਏਕੜ ਜ਼ਮੀਨ ਸੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗੁਰਦੀਪ ਸਿੰਘ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਪਰਿਵਾਰ ਵਿੱਚ ਮਾਂ, ਪਤਨੀ ਅਤੇ ਛੇ ਸਾਲ ਦੀ ਬੇਟੀ ਬੇਸਹਾਰਾ ਹੋ ਗਈ ਹੈ। ਝੋਨੇ ਦੀ ਕਟਾਈ ਤੋਂ ਬਾਅਦ ਉਸ ਨੇ ਪਰਾਲੀ ਨੂੰ ਹਟਾਉਣ ਲਈ ਅੱਗ ਲਗਾ ਦਿੱਤੀ ਸੀ, ਜਦੋਂ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਆਈ। ਗੁਰਦੀਪ ਉਥੋਂ ਭੱਜ ਗਿਆ, ਪਰ ਬਾਅਦ ਵਿੱਚ ਖੁਦਕੁਸ਼ੀ ਕਰ ਲਈ।
ਐਫਆਈਆਰ (FIR) ਦੇ ਡਰੋਂ ਚੁੱਕਿਆ ਗਿਆ ਕਦਮ
ਸਰਕਾਰ ਨੇ ਪਰਾਲੀ ਸਾੜਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਹਨ। ਬਾਕੀਆਂ ਵਾਂਗ ਗੁਰਦੀਪ ਖ਼ਿਲਾਫ਼ ਵੀ ਐਫਆਈਆਰ (FIR) ਦਰਜ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਐਫਆਈਆਰ (FIR) ਦਾ ਡਰ ਗੁਰਦੀਪ ਨੂੰ ਪ੍ਰੇਸ਼ਾਨ ਕਰਨ ਲੱਗਾ ਅਤੇ ਉਸ ਨੇ ਖੁਦਕੁਸ਼ੀ ਦਾ ਕਦਮ ਚੁੱਕ ਲਿਆ।