ਕੈਨੇਡਾ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੋਸਤ ਐਂਡੀ ਦੁੱਗਾ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦ ਮਿਲੇਨੀਅਮ ਟਾਇਰ ਸੈਂਟਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਦੇ ਤਹਿਤ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਗਾਇਕ ਮਨਕੀਰਤ ਔਲਖ ਦਾ ਕਰੀਬੀ ਦੋਸਤ ਹੈ
ਐਂਡੀ ਦੁੱਗਾ ਦਾ ਕੈਨੇਡਾ ਵਿੱਚ ਵੱਡਾ ਕਾਰੋਬਾਰ ਹੈ। ਉਹ ਦ ਮਿਲੀਅਨੇਅਰ ਟਾਇਰ ਦੇ ਨਾਮ ਨਾਲ ਕੈਨੇਡਾ ਵਿੱਚ ਆਪਣਾ ਕਾਰੋਬਾਰ ਚਲਾਉਂਦਾ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਫ਼ਿਲਮ-ਸੰਗੀਤ ਇੰਡਸਟਰੀ ਅਤੇ ਕਬੱਡੀ ਨਾਲ ਵੀ ਜੁੜਿਆ ਹੋਇਆ ਹੈ। ਉਸ ਨੇ ਕਈ ਕਬੱਡੀ ਟੂਰਨਾਮੈਂਟ ਵੀ ਕਰਵਾਏ ਹਨ।
ਮਨਕੀਰਤ ਦੇ ਗੀਤ ਖਿਆਲ 'ਚ ਵੀ ਆ ਚੁੱਕਾ ਨਜ਼ਰ
ਐਂਡੀ ਦੁੱਗਾ ਅਤੇ ਮਨਕੀਰਤ ਦੀ ਦੋਸਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇੱਕ ਗੀਤ ਵਿੱਚ ਵੀ ਨਜ਼ਰ ਆ ਚੁੱਕੇ ਹਨ। ਮਨਕੀਰਤ ਦੇ ਖਿਆਲ ਗੀਤ ਵਿੱਚ ਵੀ ਐਂਡੀ ਦੁੱਗਾ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਐਂਡੀ ਦੁੱਗਾ ਨਾਲ ਤੇਰੀ ਬੈਣੀ-ਉਠਨੀ, ਮਿਲੇਨੀਅਮ ਟਾਇਰ ਵਾਲੇ ਬੰਦੇ ਤਗੜੇ।
ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਂਡੀ ਦੁੱਗਾ ਬੰਬੀਹਾ ਗੈਂਗ ਦੇ ਨਿਸ਼ਾਨੇ ਉਤੇ ਹੈ। ਬੰਬੀਹਾ ਗੈਂਗ ਦਾ ਦੋਸ਼ ਹੈ ਕਿ ਐਂਡੀ ਦੁੱਗਾ ਲਾਰੈਂਸ ਬਿਸ਼ਨੋਈ ਦਾ ਸਮਰਥਨ ਕਰਦਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੋਸ਼ੀਆਂ ਨੂੰ ਪਨਾਹ ਦਿੱਤੀ ਸੀ। ਹਾਲਾਂਕਿ ਪੰਜਾਬ ਪੁਲਿਸ ਅਤੇ ਕੈਨੇਡੀਅਨ ਜਾਂਚ ਵਿੱਚ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।