ਖਬਰਿਸਤਾਨ ਨੈੱਟਵਰਕ- ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਿਥੇ ਬਦਮਾਸ਼ਾਂ ਨੇ ਸਾਰੀਆਂ ਹੱਦਾਂ ਟੱਪਦੇ ਹੋਏ ਸ਼ਰੇਆਮ ਗੈਂਗਵਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਾਰਸ ਹਸਪਤਾਲ ਵਿੱਚ ਗੈਂਗਸਟਰ ਚੰਦਨ ਮਿਸ਼ਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਕਾਤਲ ਵੀ ਬਿਨਾਂ ਕਿਸੇ ਡਰ ਦੇ ਹਸਪਤਾਲ ਤੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸਾਰੇ 5 ਬਦਮਾਸ਼ਾਂ ਕੋਲੋਂ ਸਨ ਪਿਸਤੌਲ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ 5 ਗੈਂਗਸਟਰ ਹਥਿਆਰਾਂ ਨਾਲ ਲੈਸ ਹੋ ਕੇ ਹਸਪਤਾਲ ਆਉਂਦੇ ਹਨ, ਜਿਨ੍ਹਾਂ ਵਿੱਚੋਂ 4 ਨੇ ਟੋਪੀਆਂ ਪਾਈਆਂ ਹੋਈਆਂ ਹਨ। ਕਿਸੇ ਨੇ ਵੀ ਆਪਣਾ ਮੂੰਹ ਨਹੀਂ ਢੱਕਿਆ ਹੋਇਆ ਸੀ। ਇਸ ਤੋਂ ਬਾਅਦ, ਉਹ ਇੱਕ-ਇੱਕ ਕਰਕੇ ਚੰਦਨ ਮਿਸ਼ਰਾ ਦੇ ਵਾਰਡ ਵਿੱਚ ਜਾਂਦੇ ਹਨ। ਸਿਰਫ਼ 30 ਸਕਿੰਟਾਂ ਵਿੱਚ, ਉਹ ਚੰਦਨ ਮਿਸ਼ਰਾ ਨੂੰ ਮਾਰ ਦਿੰਦੇ ਹਨ ਅਤੇ ਭੱਜ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਚੰਦਨ ਮਿਸ਼ਰਾ ਨੂੰ ਗੋਲੀ ਮਾਰਨ ਦੀ ਵੀਡੀਓ ਵੀ ਬਣਾਈ ਹੈ।
ਚੰਦਨ ਮਿਸ਼ਰਾ ਬਿਹਾਰ ਦਾ ਇੱਕ ਬਦਨਾਮ ਗੈਂਗਸਟਰ ਸੀ
ਚੰਦਨ ਮਿਸ਼ਰਾ ਬਕਸਰ ਦਾ ਰਹਿਣ ਵਾਲਾ ਸੀ। ਉਹ ਇੱਕ ਨਾਮੀ ਗੈਂਗਸਟਰ ਸੀ। ਪੁਲਿਸ ਦੇ ਅਨੁਸਾਰ, ਉਸ ਦੇ ਖਿਲਾਫ 10 ਤੋਂ ਵੱਧ ਕਤਲ ਦੇ ਦੋਸ਼ ਹਨ। ਉਸ ਦਾ ਅਪਰਾਧ ਪੈਟਰਨ ਡਕੈਤੀ ਅਤੇ ਫਿਰੌਤੀ ਲਈ ਅਗਵਾ, ਧਮਕੀ ਦੇ ਕੇ ਜਬਰੀ ਵਸੂਲੀ ਸੀ। ਉਸ ਨੇ ਕਈ ਸ਼ਹਿਰਾਂ ਵਿੱਚ ਕਤਲਾਂ ਦਾ ਐਲਾਨ ਕੀਤਾ ਸੀ। ਉਸ ਨੇ ਬਕਸਰ ਦੇ ਮਸ਼ਹੂਰ ਚੂਨਾ ਕਾਰੋਬਾਰੀ ਨੂੰ ਦਿਨ-ਦਿਹਾੜੇ ਚਿਤਾਵਨੀ ਤੋਂ ਬਾਅਦ ਮਾਰ ਦਿੱਤਾ ਸੀ।