ਅਮਰੀਕਾ 'ਚ ਅੱਤਵਾਦੀ ਐਲਾਨੇ ਗਏ ਗੋਲਡੀ ਬਰਾੜ ਨੇ ਰੂਸ 'ਚ ਭੁੱਪੀ ਰਾਣਾ ਗੈਂਗ ਦੇ ਮੈਂਬਰ ਦਾ ਕਤਲ ਕਰਵਾ ਦਿੱਤਾ। ਬਰਾੜ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇਹ ਦਾਅਵਾ ਕੀਤਾ ਹੈ। ਉਸ ਨੇ ਦੱਸਿਆ ਕਿ ਭੁੱਪੀ ਰਾਣਾ ਉਸ ਦੇ ਗਰੋਹ ਦਾ ਮੁਖਬਰ ਸੀ, ਜਿਸ ਕਰਕੇ ਉਸ ਨੇ ਉਸ ਦਾ ਕਤਲ ਕਰਵਾਇਆ।
ਕਤਲ ਦੀ ਜ਼ਿੰਮੇਵਾਰੀ ਲਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਉਨ੍ਹਾਂ ਦੀ ਗੈਂਗ ਦੀ ਮੁਖਬਰੀ ਕਰਨ ਵਾਲੇ ਅਜੈ ਰਾਣਾ ਦਾ ਰੂਸ ਵਿੱਚ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਗੋਲਡੀ ਬਰਾੜ ਨੇ ਕਿਹਾ ਹੈ ਕਿ ਗੈਂਗਸਟਰ ਭੁੱਪੀ ਰਾਣਾ ਉਸ ਦਾ ਕੱਟੜ ਦੁਸ਼ਮਣ ਹੈ। ਭੁੱਪੀ ਰਾਣਾ ਨੇ ਆਪਣੇ ਗੈਂਗ ਦੇ ਮੈਂਬਰ ਅਜੈ ਰਾਣਾ ਨੂੰ ਮੁਖਬਰ ਦੇ ਤੌਰ 'ਤੇ ਉਸ ਦੀ ਗੈਂਗ 'ਚ ਸ਼ਾਮਲ ਕਰਵਾਇਆ ਸੀ।
ਇਸ ਤੋਂ ਬਾਅਦ ਅਜੈ ਰਾਣਾ ਨੇ ਉਨ੍ਹਾਂ ਦੀ ਗੈਂਗ ਦੇ ਟਿਕਾਣਿਆਂ ਅਤੇ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਜਿਸ ਦੀ ਜਾਣਕਾਰੀ ਪੁਲਸ ਨੂੰ ਜਾਣ ਲੱਗੀ, ਜਿਸ ਕਾਰਨ ਉਸ ਦੀਆਂ ਕਈ ਯੋਜਨਾਵਾਂ ਅਸਫਲ ਹੋ ਗਈਆਂ। ਇਸ ਤੋਂ ਬਾਅਦ ਅਜੈ ਰਾਣਾ ਦਾ ਕਤਲ ਕਰ ਦਿੱਤਾ ਗਿਆ ਤੇ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਉਸ ਦੇ ਗੈਂਗ ਨੇ ਕਤਲ ਤੋਂ ਬਾਅਦ ਅਜੇ ਰਾਣਾ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ।
ਗੋਲਡੀ ਬਰਾੜ ਕਈ ਮਾਮਲਿਆਂ ਵਿੱਚ ਲੋੜੀਂਦਾ
ਦੱਸ ਦੇਈਏ ਕਿ ਗੋਲਡੀ ਬਰਾੜ ਪੰਜਾਬ ਦਾ ਬਦਨਾਮ ਗੈਂਗਸਟਰ ਹੈ, ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੈਨੇਡਾ ਵਿੱਚ ਬੈਠ ਕੇ ਕਤਲ ਕਰਵਾਇਆ ਸੀ। ਬਰਾੜ ਭਾਰਤ ਅਤੇ ਕੈਨੇਡਾ ਦੀਆਂ ਏਜੰਸੀਆਂ ਨੂੰ ਲੋੜੀਂਦਾ ਹੈ। ਗੋਲਡੀ ਬਰਾੜ ਇਸ ਸਮੇਂ ਅਮਰੀਕਾ ਵਿੱਚ ਪਨਾਹ ਲੈ ਰਿਹਾ ਹੈ ਅਤੇ ਉਥੋਂ ਉਹ ਪੰਜਾਬ, ਦਿੱਲੀ, ਹਰਿਆਣਾ ਅਤੇ ਕੈਨੇਡਾ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।